ਪੰਚਕੂਲਾ—ਹਰਿਆਣਾ ਦੇ ਪੰਚਕੂਲਾ 'ਚ ਭਾਜਪਾ ਮਹਿਲਾ ਮੋਰਚਾ ਪੱਛਮੀ ਮੰਡਲ ਦੀ ਜ਼ਿਲਾ ਪ੍ਰਧਾਨ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਹੈ। ਭਾਜਪਾ ਦੀ ਮਹਿਲਾ ਆਗੂ ਡਿੰਪਲ ਸ਼ਰਮਾ ਵੱਲੋਂ ਕੀਤੀ ਖੁਦਕੁਸ਼ੀ ਦਾ ਜਦੋਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਮ੍ਰਿਤਕ ਡਿੰਪਲ ਸ਼ਰਮਾ ਪੰਚਕੂਲਾ ਸੈਕਟਰ-18 ਦੇ ਮਕਾਨ ਨੰਬਰ-88 'ਚ ਰਹਿੰਦੀ ਸੀ ਤੇ ਇਹ ਖੁਦਕੁਸ਼ੀ ਘਰੇਲੂ ਵਿਵਾਦ ਕਰਕੇ ਕੀਤੀ ਦੱਸੀ ਜਾ ਰਹੀ ਹੈ। ਮ੍ਰਿਤਕ ਡਿੰਪਲ ਦੀ ਲਾਸ਼ ਨੂੰ ਚੰਡੀਗੜ੍ਹ ਸੈਕਟਰ-32 ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਵਾਮਾ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ
NEXT STORY