ਨਵੀਂ ਦਿੱਲੀ– ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ’ਚ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਤੀਕਿਰਿਆ ਆਈ ਹੈ। ਬੀ.ਜੇ.ਪੀ. ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਸਿੱਧੂ ਵਲੋਂ ਪੰਜਾਬ ’ਚ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਵਾਅਦੇ ਯਾਦ ਦਿਵਾਏ ਹਨ।
ਬੀ.ਜੇ.ਪੀ. ਦੇ ਰਾਸ਼ਟਰੀ ਬੁਲਾਰੇ ਆਰ.ਪੀ.ਸਿੰਘ ਨੇ ਟਵੀਟ ਕਰਕੇ ਸਿੱਧੂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਪੰਜਾਬ ’ਚ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਸਿੱਧੂ ਆਪਣੇ ਵਾਦਿਆਂ ਨੂੰ ਭੁੱਲਣਗੇ ਨਹੀਂ। ਉਨ੍ਹਾਂ ਪੰਜਾਬ ਕਾਂਗਰਸ ਮੁਖੀ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ ਸਰਕਾਰ ਕੇਬਲ, ਟਰਾਂਸਪੋਰਟ ਅਤੇ ਡਰੱਗ ਮਾਫੀਆ ਖ਼ਿਲਾਫ਼ ਕਾਰਵਾਈ ਕਰੇ। ਉਨ੍ਹਾਂ ਨੇ ਸਿੱਧੂ ਨੂੰ 2015 ਦੀ ਬੇਅਦਬੀ ਦੇ ਮਾਮਲਿਆਂ ’ਚ ਨਿਆਂ ਦੀ ਮੰਗ ਕਰਨ ਬਾਰੇ ਵੀ ਯਾਦ ਦਿਵਾਇਆ ਹੈ।
ਇਹ ਵੀ ਪੜ੍ਹੋ– ਵੱਡੀ ਆਬਾਦੀ ਲਈ ਖ਼ਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਦੇ ਰਿਹੈ ਮੁੜ ਤਾਲਾਬੰਦੀ ਦੇ ਸੰਕੇਤ
ਆਰ.ਪੀ.ਸਿੰਘ ਨੇ ਟਵੀਟ ਕੀਤਾ, ‘ਨਵਜੋਤ ਸਿੰਘ ਸਿੱਧੂ ਨੂੰ ਕਪਤਾਨੀ ਲਈ ਵਧਾਈ। ਪਰ ਆਪਣੇ ਦਾਦਿਆਂ ਨੂੰ ਯਾਦ ਰੱਖਣਾ। ਬਰਗਾੜੀ ਲਈ ਨਿਆਂ, ਕੇਬਲ ਮਾਫੀਆ ਦਾ ਖਾਤਮਾ, ਟਰਾਂਸਪੋਰਟ ਮਾਫੀਆ ਦਾ ਖਾਤਮਾ, ਡਰੱਗ ਮਾਫੀਆ ਦਾ ਖਾਤਮਾ।’
ਇਹ ਵੀ ਪੜ੍ਹੋ– ਗੰਭੀਰ ਕੋਵਿਡ ਇਨਫੈਕਸ਼ਨ ਨੂੰ ਰੋਕਣ ’ਚ 81 ਫੀਸਦੀ ਸਮਰੱਥ ਹਨ ਕੋਵੀਸ਼ੀਲਡ ਵੈਕਸੀਨ ਦੇ 2 ਟੀਕੇ
ਦੱਸ ਦੇਈਏ ਕਿ ਕਾਂਗਰਸ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਹਲਚਲ ਮਚੀ ਹੋਈ ਹੈ। ਪੰਜਾਬ ਦੀ ਲੜਾਈ ਦਿੱਲੀ ਤਕ ਪਹੁੰਚੀ ਤਾਂ ਮਸਲੇ ਨੂੰ ਹੱਲ ਕਰਨ ਲਈ ਸੋਨੀ ਗਾਂਧੀ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਜਿਸ ਵਿਚ ਮੱਲੀਕਾਰਜੁਨ ਖੜਗੇ, ਜੇ.ਪੀ. ਅਗਰਵਾਲ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਸ਼ਾਮਲ ਹਨ। ਇਸ ਪੈਨਲ ਨੇ ਸਿੱਧੂ, ਕੈਪਟਨ ਤੋਂ ਇਲਾਵਾ ਤਮਾਮ ਵੱਡੇ ਨੇਤਾਵਾਂ ਨਾਲ ਕਈ ਵਾਰ ਮੁਲਾਕਾਤ ਕੀਤੀ। ਸਿੱਧੂ ਅਤੇ ਕੈਪਟਨ ਨੇ ਸੋਨੀਆ ਦੇ ਦਰਬਾਰ ’ਚ ਵੱਖ-ਵੱਖ ਹਾਜ਼ਰੀਆਂ ਵੀ ਲਗਵਾਈਆਂ। ਬਾਵਜੂਦ ਇਸ ਦੇ ਵਿਵਾਦ ਸੁਲਝਣ ਦੀ ਬਜਾਏ ਉਲਝਦਾ ਚਲਾ ਗਿਆ। ਫਿਲਹਾਲ, ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਸ਼ੁਰੂ, ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਦਾਖ਼ਲ
ਮਾਨਸੂਨ ਸੈਸ਼ਨ: PM ਮੋਦੀ ਦੀ ਵਿਰੋਧੀ ਧਿਰ ਨੂੰ ਅਪੀਲ- ਸਵਾਲ ਪੁੱਛੋ ਪਰ ਸਰਕਾਰ ਨੂੰ ਵੀ ਦਿਓ ਜਵਾਬ ਦਾ ਮੌਕਾ
NEXT STORY