ਛਪਰਾ— ਬਿਹਾਰ ਦੇ ਸਾਰਨ ਜ਼ਿਲੇ ਦੇ ਪਾਨਾਪੁਰ ਦੇ ਸਰੌਜਾ ਭਗਵਾਨਪੁਰ ਪਿੰਡ ਨੇੜੇ ਸੋਮਵਾਰ ਨੂੰ ਗੰਡਕ ਨਦੀ 'ਚ ਲੋਕਾਂ ਨਾਲ ਭਰੀ ਕਿਸ਼ਤੀ ਪਲਟ ਗਈ। ਕਿਸ਼ਤੀ 'ਤੇ 12 ਲੋਕ ਸਵਾਰ ਸੀ। ਕਿਸ਼ਤੀ ਪਲਟਣ ਦੌਰਾਨ 6 ਲੋਕ ਤੈਰ ਕੇ ਨਦੀ ਕਿਨਾਰੇ ਪੁੱਜ ਗਏ ਪਰ ਬਾਕੀ 6 ਲੋਕ ਪਾਣੀ ਵਹਿ ਗਏੇ। ਲਾਪਤਾ ਲੋਕਾਂ ਦੀ ਖੋਜ ਕੀਤੀ ਜਾ ਰਹੀ ਹੈ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀ ਇਕ ਛੋਟੀ ਜਿਹੀ ਕਿਸ਼ਤੀ ਤੋਂ ਖੇਤਾਂ 'ਚ ਕੰਮ ਕਰਨ ਲਈ ਨਦੀ ਦੇ ਦੂਜੇ ਕਿਨਾਰੇ ਜਾਂਦੇ ਸੀ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਸ ਪੁੱਜੀ ਅਤੇ ਐਨ.ਡੀ.ਆਰ.ਆਫ ਦੀ ਟੀਮ ਨੂੰ ਸੂਚਨਾ ਦਿੱਤੀ। ਘਟਨਾ ਸਥਾਨ 'ਤੇ ਲਾਪਤਾ ਲੋਕਾਂ ਦੇ ਪਰਿਵਾਰਕ ਮੈਬਰਾਂ ਨਾਲ ਭਾਰੀ ਸੰਖਿਆ 'ਚ ਪਿੰਡ ਵਾਸੀ ਇੱਕਠੇ ਹੋ ਗਏ ਹਨ।
ਦਿੱਲੀ 'ਚ ਡੇਂਗੂ ਨਾਲ 2 ਹੋਰ ਦੀ ਮੌਤ, ਕੁੱਲ ਮਾਮਲੇ ਵਧ ਕੇ 5,220 ਤੱਕ ਪੁੱਜੇ
NEXT STORY