ਭਰਤਪੁਰ - ਰਾਜਸਥਾਨ ਦੇ ਭਰਤਪੁਰ ਦੇ ਰੂਦਾਵਾਲ ਦੇ ਚਹਿਲ ਪਿੰਡ 'ਚ ਵੀਰਵਾਰ ਨੂੰ ਗੰਭੀਰ ਨਦੀ ਦੇ ਕਿਨਾਰੇ 'ਤੇ ਪੈਰ ਤਿਲਕ ਜਾਣ ਕਾਰਨ ਨਦੀ ਵਿਚ ਡਿੱਗੇ ਮਜ਼ਦੂਰ ਦੀ ਲਾਸ਼ ਅੱਜ ਬਰਾਮਦ ਹੋ ਗਈ ਹੈ। ਸ਼ੁੱਕਰਵਾਰ ਨੂੰ ਐੱਸਡੀਆਰਐੱਫ ਦੀ ਟੀਮ ਨੇ ਕਰੀਬ 26 ਘੰਟਿਆਂ ਬਾਅਦ ਮਜ਼ਦੂਰ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਹਿਲ ਦਾ ਰਹਿਣ ਵਾਲਾ 30 ਸਾਲਾ ਮਜ਼ਦੂਰ ਵਿਸ਼ਨੂੰ ਵੀਰਵਾਰ ਸਵੇਰੇ ਮਜ਼ਦੂਰੀ ਕਰਨ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਗੰਭੀਰ ਨਦੀ ਨੂੰ ਪਾਰ ਕਰਦੇ ਸਮੇਂ ਪਾਣੀ ਵਿਚ ਰੁੜ੍ਹ ਗਿਆ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਚਸ਼ਮਦੀਦਾਂ ਮੁਤਾਬਕ ਨਦੀ ਦੇ ਵਹਾਅ 'ਚ ਤੈਰ ਰਿਹਾ ਵਿਸ਼ਨੂੰ ਮਦਦ ਲਈ ਰੌਲਾ ਪਾਉਂਦਾ ਰਿਹਾ ਪਰ ਪਾਣੀ ਦਾ ਵਹਾਅ ਦੇਖ ਕੇ ਕੋਈ ਵੀ ਉਸ ਨੂੰ ਬਚਾਉਣ ਦੀ ਹਿੰਮਤ ਨਾ ਜੁਟਾ ਸਕਿਆ ਅਤੇ ਉਹ ਨਦੀ ਦੇ ਪਾਣੀ 'ਚ ਹੀ ਅਲੋਪ ਹੋ ਗਿਆ। ਪੁਲਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਐੱਸਡੀਆਰਐੱਫ ਦੀ ਟੀਮ ਨੂੰ ਬੁਲਾ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੱਲ੍ਹ ਉਹ ਸਫ਼ਲ ਨਹੀਂ ਹੋ ਸਕੀ। ਅੱਜ ਮਜ਼ਦੂਰ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਮਿਲੀ। ਜ਼ਿਕਰਯੋਗ ਹੈ ਕਿ ਇਸ ਵਾਰ ਕਰੌਲੀ ਦੇ ਪੰਚਨਾ ਡੈਮ ਤੋਂ ਗੰਭੀਰ ਨਦੀ 'ਚ ਕਾਫੀ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਗੰਭੀਰ ਨਦੀ ਪਾਣੀ ਨਾਲ ਭਰ ਕੇ ਵਹਿ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਪੈਸ਼ਲ ਚੀਫ਼ ਸੈਕਟਰੀ KAP ਸਿਨਹਾ ਨੇ ਖਾਦ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
NEXT STORY