ਰੇਵਾੜੀ — ਦਿੱਲੀ-ਜੈਪੁਰ ਹਾਈਵੇ 'ਤੇ ਰੇਵਾੜੀ ਦੇ ਬਾਵਲ ਖੇਤਰ 'ਚ ਇਕ ਸ਼ੱਕੀ ਬੈਗ ਮਿਲਿਆ ਜਿਸ ਵਿਚ ਇਕ ਮਹਿਲਾ ਦੀ ਲਾਸ਼ ਰੱਖੀ ਹੋਈ ਸੀ। ਮ੍ਰਿਤਕ ਮਹਿਲਾ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀਂ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਐਤਵਾਰ ਦੀ ਸ਼ਾਮ ਰੇਵਾੜੀ ਦੇ ਬਵਾਲ ਉਦਯੋਗਿਕ ਇਲਾਕੇ ਦੇ ਪਿੰਡ ਓਡੀ ਦੇ ਨਾਲੇ ਵਿਚ ਇਕ ਵਿਅਕਤੀ ਨੇ ਲਾਲ ਰੰਗ ਦਾ ਬੈਗ ਸ਼ੱਕੀ ਹਾਲਾਤਾਂ ਵਿਚ ਪਿਆ ਹੋਇਆ ਦੇਖਿਆ। ਉਸ ਲੱਗਾ ਸ਼ਾਇਦ ਇਸ ਦੇ ਵਿਚ ਕੁਝ ਸ਼ੱਕੀ ਨਾ ਹੋਵੇ ਜਿਸ ਤੋਂ ਬਾਅਦ ਉਸਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਨਾਲੇ ਵਿਚੋਂ ਬੈਗ ਨੂੰ ਕੱਢ ਕੇ ਖੋਲ੍ਹਿਆ ਤਾਂ ਉਸ ਵਿਚ ਇਕ ਮਹਿਲਾ ਦੀ ਲਾਸ਼ ਨੂੰ ਦੇਖ ਕੇ ਹੈਰਾਨ ਹੋ ਗਏ। ਮਹਿਲਾ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸਦੀ ਪੱਟੀ ਵੀ ਕੀਤੀ ਹੋਈ ਸੀ।
ਪੁਲਸ ਨੂੰ ਸ਼ੱਕ ਹੈ ਕਿ ਕੁਝ ਦਿਨ ਪਹਿਲਾਂ ਮਹਿਲਾ ਨਾਲ ਕੁੱਟਮਾਰ ਹੋਈ ਹੋਵੇਗੀ ਜਿਸ ਦੀ ਮਰ੍ਹਮ ਪੱਟੀ ਕੀਤੀ ਹੋਵੇਗੀ। ਇਸ ਤੋਂ ਬਾਅਦ ਮਹਿਲਾ ਦੇ ਹੱਥ ਪੈਰ ਤੋੜ ਕੇ ਲਾਸ਼ ਨੂੰ ਬੈਗ 'ਚ ਬੰਦ ਕਰਕੇ ਸੁੱਟ ਦਿੱਤਾ ਹੋਵੇਗਾ। ਹਾਲਾਂਕਿ ਪੁਲਸ ਅਜੇ ਤੱਕ ਮਹਿਲਾ ਦੀ ਸ਼ਨਾਖਤ ਨਹੀਂ ਕਰ ਸਕੀਂ ਹੈ। ਮਹਿਲਾ ਦੀ ਪਛਾਣ ਹੋਣ ਤੋਂ ਬਾਅਦ ਦੀ ਇਸ ਕੇਸ ਦੀਆਂ ਪਰਤਾਂ ਖੁੱਲ੍ਹ ਸਕਣਗੀਆਂ।
SSC: ਸੀ.ਬੀ.ਆਈ. ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ 'ਚ 12 ਨੂੰ ਸੁਣਵਾਈ
NEXT STORY