ਤਵਾਂਗ (ਅਰੁਣਾਚਲ ਪ੍ਰਦੇਸ਼)– ਗੋਲੇ ਸੁੱਟਣ ਦੀ ਆਪਣੀ ਸਮਰੱਥਾ ਵਧਾਉਂਦੇ ਹੋਏ ਭਾਰਤੀ ਥਲ ਸੈਨਾ ਨੇ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਉੱਚੇ ਪਰਬਤਾਂ ’ਤੇ ਚੰਗੀ ਗਿਣਤੀ ’ਚ ਉੱਨਤ ਐੱਲ-70 ਐਂਟੀ ਏਅਰਕ੍ਰਾਫ਼ਟ ਤੋਪਾਂ ਤਾਇਨਾਤ ਕੀਤੀਆਂ ਹਨ। ਉੱਥੇ ਫ਼ੌਜ ਦੀ ਐੱਮ-777 ਹੋਵਿਤਜ਼ਰ ਅਤੇ ਸਵੀਡਿਸ਼ ਬੋਫੋਰਸ ਤੋਪਾਂ ਪਹਿਲਾਂ ਤੋਂ ਤਾਇਨਾਤ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤੰਗ ਖੇਤਰ ’ਚ 3.5 ਕਿਲੋਮੀਟਰ ਦੀ ਰੇਂਜਰ ਵਾਲੀ ਐਂਟੀ ਏਅਰਕ੍ਰਾਫ਼ਟ ਤੋਪਾਂ ਦੀ ਤਾਇਨਾਤੀ ਉਨ੍ਹਾਂ ਉਪਾਵਾਂ ਦੀ ਲੜੀ ਦਾ ਹਿੱਸਾ ਹੈ, ਜਿਸ ਨੂੰ ਥਲ ਸੈਨਾ ਨੇ ਪੂਰਬੀ ਲੱਦਾਖ ’ਚ 17 ਮਹੀਨਿਆਂ ਦੇ ਗਤੀਰੋਧ ਦੇ ਆਲੋਕ ’ਚ ਪੂਰਬੀ ਖੇਤਰ ’ਚ 1300 ਕਿਲੋਮੀਟਰ ਤੋਂ ਵੱਧ ਲੰਬੇ ਐੱਲ.ਏ.ਸੀ. ’ਤੇ ਤਿਆਰੀਆਂ ਮਜ਼ਬੂਤ ਕਰਨ ਲਈ ਕੀਤਾ ਹੈ। ਫ਼ੌਜ ਨੇ ਉੱਥੇ ਚੰਗੀ ਗਿਣਤੀ ’ਚ ਐੱਮ-777 ਹੋਵਿਤਜ਼ਰ ਤੋਪਾਂ ਤਾਇਨਾਤ ਕਰ ਰੱਖੀਆਂ ਹਨ, ਜਿਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਹਾਸਲ ਕੀਤਾ ਗਿਆ ਸੀ। ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਅਧੀਨ, ਥਲ ਸੈਨਾ ਦੀਆਂ ਇਕਾਈਆਂ ਹਰ ਦਿਨ ਆਧਾਰ ’ਤੇ ਫ਼ੌਜ ਅਭਿਆਸ ਕਰ ਰਹੀਆਂ ਹਨ।
ਇਸ ’ਚ ਇਕਜੁਟ ਰੱਖਿਆ ਸਥਾਨਿਕਤਾ ਵੀ ਸ਼ਾਮਲ ਹੈ, ਜੋ ਕਿ ਪੈਦਲ ਸੈਨਾ, ਹਵਾਈ ਰੱਖਿਆ ਅਤੇ ਤੋਪਖਾਨਾ ਸਮੇਤ ਫ਼ੌਜ ਦੀਆਂ ਵੱਖ-ਵੱਖ ਸ਼ਾਖਾਵਾਂ ਸ਼ਾਮਲ ਹਨ। ਫ਼ੌਜ ਅਧਿਕਾਰੀਆਂ ਨੇ ਕਿਹਾ ਕਿ ਉੱਨਤ ਐੱਲ 70 ਤੋਪ ਪੂਰੇ ਐੱਲ.ਏ.ਸੀ. ’ਤੇ ਹੋਰ ਕਈ ਪ੍ਰਮੁੱਖ ਸੰਵੇਦਨਸ਼ੀਲ ਮੋਰਚੇ ਦੇ ਅਧੀਨ ਅਰੁਣਾਚਲ ਪ੍ਰਦੇਸ਼ ’ਚ ਕਈ ਪ੍ਰਮੁੱਖ ਸਥਾਨਾਂ ’ਤੇ ਕਰੀਬ 2-3 ਮਹੀਨੇ ਪਹਿਲਾਂ ਤਾਇਨਾਤ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਤਾਇਨਾਤੀ ਨਾਲ ਫ਼ੌਜ ਦੇ ਗੋਲੇ ਸੁੱਟਣ ਦੀ ਸਮੱਰਥਾ ਕਾਫ਼ੀ ਵਧੀ ਹੈ। ਆਰਮੀ ਏਅਰ ਡਿਫੈਂਸ ਦੀ ਕੈਪਟਨ ਐੱਸ. ਅੱਬਾਸੀ ਨੇ ਕਿਹਾ,‘‘ਇਹ ਤੋਪਾਂ ਸਾਰੇ ਮਨੁੱਖ ਰਹਿਤ ਹਵਾਈ ਯਾਨ, ਮਨੁੱਖ ਰਹਿਤ ਲੜਾਕੂ ਯਾਨ, ਹਮਲਾਵਰ ਹੈਲੀਕਾਪਟਰ ਅਤੇ ਆਧੁਨਿਕ ਜਹਾਜ਼ ਨੂੰ ਸੁੱਟ ਸਕਦੀਆਂ ਹਨ। ਇਹ ਤੋਪਾਂ ਸਾਰੇ ਮੌਸਮ ’ਚ ਕੰਮ ਕਰ ਸਕਦੀਆਂ ਹਨ। ਇਨ੍ਹਾਂ ’ਚ ਦਿਨ-ਰਾਤ ਕੰਮ ਕਰਨ ਵਾਲੇ ਟੀ.ਵੀ. ਕੈਮਰੇ, ਇਕ ਥਰਮਲ ਇਮੇਜਿੰਗ ਕੈਮਰਾ ਅਤੇ ਇਕ ਲੇਜਰ ਰੇਂਜ ਫਾਇੰਡਰ ਵੀ ਲੱਗੇ ਹੋਏ ਹਨ।’’
ਕੋਰੋਨਾ ਖ਼ਿਲਾਫ਼ ਜੰਗ ’ਚ ਭਾਰਤ ਨੇ ਰਚਿਆ ਇਤਿਹਾਸ, ਪੂਰਾ ਕੀਤਾ 100 ਕਰੋੜ ਟੀਕਾਕਰਨ ਦਾ ਟੀਚਾ
NEXT STORY