ਦੇਵਰੀਆ— ਉੱਤਰ ਪ੍ਰਦੇਸ਼ 'ਚ ਦੇਵਰੀਆ ਜ਼ਿਲੇ 'ਚ ਭੁਸੈਲਾ-ਭਾਗਲਪੁਰ ਰੋਡ 'ਤੇ ਇਕ ਵੱਡਾ ਹਾਦਸਾ ਵਾਪਰਿਆ, ਜਿਥੇ ਇਕ ਤੇਜ਼ ਰਫਤਾਰ ਬੋਲੇਰੋ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੇ ਦਿਨ ਐਤਵਾਰ ਰਾਤ ਨੂੰ ਹੋਇਆ ਹੈ। ਜਿੱਥੇ ਨਿਰਯਾਂਵ ਪਿੰਡ ਤੋਂ ਦੇਵਰੀਆ ਸ਼ਹਿਰ 'ਚ ਆਈ ਬਾਰਾਤ ਐਤਵਾਰ ਰਾਤ ਨੂੰ ਵਾਪਸ ਆ ਰਹੀ ਸੀ, ਇਸ ਦੌਰਾਨ ਇਹ ਹਾਦਸਾ ਹੋ ਗਿਆ। ਹਾਦਸੇ 'ਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਪਹਿਲਾਂ ਜ਼ਿਲੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਾਅਦ 'ਚ ਗੋਰਖਪੁਰ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।
ਸੁਸ਼ੀਲ ਮੋਦੀ ਦੇ ਪੁੱਤਰ ਦੀ ਅਨੋਖੀ ਪਹਿਲ,ਬਿਨਾਂ ਦਾਜ ਦੇ ਵਿਆਹ, ਨਾ ਕੋਈ ਰੋਟੀ ਤੇ ਨਾ ਕੋਈ ਚਾਹ
NEXT STORY