ਮੁੰਬਈ — ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸ਼ਨੀਵਾਰ ਨੂੰ ਜਿਨ੍ਹਾਂ 30 ਤੋਂ ਵੱਧ ਉਡਾਣਾਂ 'ਚੋਂ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ, ਉਨ੍ਹਾਂ ਵਿਚੋਂ 6 ਨੂੰ ਤੈਅ ਸਮੇਂ 'ਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਧਮਕੀਆਂ ਵਾਲੀਆਂ ਪੋਸਟਾਂ ਉਸੇ 'ਐਕਸ' ਖਾਤੇ ਤੋਂ ਕੀਤੀਆਂ ਗਈਆਂ ਸਨ ਅਤੇ ਪੂਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ 'ਅਫਵਾਹ' ਅਤੇ 'ਅਸਪਸ਼ਟ' ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 'ਅਧਹਾ' ਨਾਮ ਦੇ ਉਪਭੋਗਤਾ ਦੇ 'ਐਕਸ' ਖਾਤੇ ਤੋਂ ਕੀਤੀ ਧਮਕੀ ਪੋਸਟ ਵਿੱਚ ਕਈ ਏਅਰਲਾਈਨਾਂ ਦੀਆਂ ਉਡਾਣਾਂ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉਨ੍ਹਾਂ ਵਿੱਚੋਂ ਸਿਰਫ ਛੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨੀਆਂ ਸਨ। ਅਧਿਕਾਰੀਆਂ ਮੁਤਾਬਕ ਦਿੱਲੀ, ਗੋਆ, ਦਰਭੰਗਾ ਆਦਿ ਸ਼ਹਿਰਾਂ ਤੋਂ ਆਉਣ ਵਾਲੀਆਂ ਉਡਾਣਾਂ ਮੁੰਬਈ ਹਵਾਈ ਅੱਡੇ 'ਤੇ ਉਤਰੀਆਂ।
ਆਉਣ ਵਾਲੇ ਸਮੇਂ 'ਚ ਭਾਰਤ ਦੀਆਂ ਸੜਕਾਂ ਅਮਰੀਕਾ ਤੋਂ ਬਿਹਤਰ ਹੋਣਗੀਆਂ : ਗਡਕਰੀ
NEXT STORY