ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਟੂਰਿਸਟ ਮੁਲਕਾਂ 'ਚੋਂ ਇਕ ਥਾਈਲੈਂਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਬੈਂਕਾਕ ਵਿੱਚ ਅਚਾਨਕ ਇਕ ਵੱਡਾ ਸਿੰਕਹੋਲ ਖੁੱਲ੍ਹ ਗਿਆ, ਜਿਸ ਕਾਰਨ ਇਕ ਬੇਹੱਦ ਬਿਜ਼ੀ ਰੋਡ ਨੂੰ ਆਪਣੇ ਅੰਦਰ ਸਮਾ ਲਿਆ। ਇਸ ਸਿੰਕਹੋਲ ਨੇ ਸੜਕ ’ਤੇ ਜਾਂਦੀਆਂ ਕਈ ਕਾਰਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਨਿਗਲ ਲਿਆ। ਸਿੰਕਹੋਲ ਦੇ ਖੁੱਲ੍ਹਣ ਦਾ ਦ੍ਰਿਸ਼ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਿਆ ਤੇ ਇਸ ਦੀ ਵੀਡੀਓ ਹੁਣ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਰਿਪੋਰਟਾਂ ਮੁਤਾਬਕ ਸਿੰਕਹੋਲ ਅਚਾਨਕ ਖੁੱਲ੍ਹ ਗਿਆ। ਹਾਲਾਂਕਿ ਗਨਿਮਤ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਵਾਹਨ ਅਤੇ ਖੰਭੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਲਈ ਉਸ ਖੇਤਰ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਰੋਕ ਦਿੱਤਾ ਅਤੇ ਮੁਰੰਮਤ ਕਾਰਜ ਸ਼ੁਰੂ ਕਰ ਦਿੱਤਾ।
ਥਾਈਲੈਂਡ ਦੇ ਰੋਡ ਡਿਵੈਲਪਮੈਂਟ ਵਿਭਾਗ ਦੇ ਅਧਿਾਕਾਰੀਆਂ ਨੇ ਦੱਸਿਆ ਕਿ ਸਿੰਕਹੋਲ ਦੇ ਖੁੱਲ੍ਹਣ ਦਾ ਕਾਰਨ ਪਾਣੀ ਦੀ ਲੀਕੇਜ ਜਾਂ ਮਿੱਟੀ ਦਾ ਅੰਦਰ ਧਸ ਜਾਣਾ ਹੋ ਸਕਦਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਹਾਦਸੇ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਹਾਦਸੇ ਮਗਰੋਂ ਦੇਸ਼ 'ਚ ਸੜਕਾਂ 'ਤੇ ਚੱਲਣ ਵਾਲੇ ਲੋਕਾਂ ਦੇ ਮਨਾਂ 'ਚ ਡਰ ਛਾ ਗਿਆ ਹੈ।
ਇਹ ਵੀ ਪੜ੍ਹੋ- ''ਕਿਸੇ ਭੁਲੇਖੇ 'ਚ ਨਾ ਰਹੇ ਰੂਸ, ਅਸੀਂ ਆਪਣੀ ਰੱਖਿਆ ਲਈ ਵਰਤਾਂਗੇ ਸਾਰੇ ਸਾਧਨ..!'' NATO ਦੀ ਸਿੱਧੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਤੋਂ ਵੱਡੀ ਖ਼ਬਰ ; ਭਾਰਤੀ ਡਰਾਈਵਰ ਨੂੰ ਹੋਈ 4 ਸਾਲ ਦੀ ਕੈਦ
NEXT STORY