ਪਟਨਾ- ਹੁਣ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨ ਸ਼ੈਲੀ, ਰਵੱਈਏ ਅਤੇ ਕੁਸ਼ਲ ਅਗਵਾਈ ਸਮਰੱਥਾ 'ਤੇ ਉਰਦੂ 'ਚ ਲਿਖੀ ਗਈ ਕਿਤਾਬ ਪੜ੍ਹਨਗੇ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਿਤਾਬ ਦੇ ਸਹਾਇਕ ਲੇਖਕ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੇ ਜਨਮ ਜ਼ਿਲ੍ਹਾ ਉਸ ਸਮੇਂ ਸਾਰਣ ਦੇ ਛੋਟਕਾ ਤੇਲਪਾ ਦੇ ਰਹਿਣ ਵਾਲੇ ਹਾਫਿਜ਼ ਸਾਹਿਬ ਰਜਾ ਖਾਨ ਛਪਰਾਵੀ ਹਨ, ਜਦੋਂ ਕਿ ਲੇਖਕ ਮਹਾਰਾਸ਼ਟਰ ਉਰਦੂ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਅਹਿਮਦ ਰਾਣਾ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ 2 ਹਥਿਆਰ ਤਸਕਰਾਂ ਸਮੇਤ 4 ਲੋਕ ਕੀਤੇ ਗ੍ਰਿਫ਼ਤਾਰ
ਇਸ ਕਿਤਾਬ ਦੇ ਸੰਬੰਧ 'ਚ ਡਾ. ਰਾਣਾ ਅਤੇ ਸ਼੍ਰੀ ਰਜਾ ਖਾਨ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਕਿਤਾਬ 'ਚ ਡਾ. ਸਿੰਘ ਦੇ ਵਿਚਾਰਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਕਿਤਾਬ 'ਚ ਪ੍ਰਧਾਨ ਮੰਤਰੀ ਮੋਦੀ 'ਤੇ ਆਪਣੇ ਵਿਚਾਰਾਂ ਨੂੰ ਰੱਖਣ ਵਾਲਿਆਂ 'ਚ ਮਸ਼ਹੂਰ ਵਿਦਵਾਨ, ਧਰਮ ਗੁਰੂਆਂ, ਫਿਲਮ ਅਭਿਨੇਤਾ ਅਤੇ ਦੇਸ਼ ਦੇ ਵੱਡੇ-ਵੱਡੇ ਉਦਯੋਗਪਤੀ ਸ਼ਾਮਲ ਹਨ। ਸ਼੍ਰੀ ਛਪਰਾਵੀ ਨੇ ਦੱਸਿਆ ਕਿ ਜਲਦ ਹੀ ਪ੍ਰਧਾਨ ਮੰਤਰੀ ਕਿਤਾਬ ਰਿਲੀਜ਼ ਕਰਨਗੇ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਹੁਣ ਨਵੀਂ ਬੀਮਾਰੀ ਦਾ ਕਹਿਰ, ਕੇਰਲ ’ਚ ਜ਼ੀਕਾ ਵਾਇਰਸ ਦੇ 14 ਮਾਮਲੇ ਮਿਲੇ
ਜੰਮੂ-ਕਸ਼ਮੀਰ: ਕੋਰੋਨਾ ਪਾਬੰਦੀਆਂ ’ਚ ਢਿੱਲ ਨਾਲ ਪਹਿਲਗਾਮ ’ਚ ਵਧੀ ਸੈਲਾਨੀਆਂ ਦੀ ਆਮਦ
NEXT STORY