ਨਵੀਂ ਦਿੱਲੀ/ਤਿਰੁਅਨੰਤਪੁਰਮ- ਕੇਰਲ ’ਚ ਕੋਰੋਨਾ ਸੰਕਟ ਤੋਂ ਬਾਅਦ ਹੁਣ ਇਕ ਨਵਾਂ ਖਤਰਾ ਮੰਡਰਾਉਣ ਲੱਗਾ ਹੈ। ਸੂਬੇ ’ਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਕੁੱਲ 14 ਮਾਮਲੇ ਹੋ ਗਏ। ਨੈਸ਼ਨਲ ਇੰਸਟੀਚਿਊਟ ਆਫ ਵਾਇਰਾਲੋਜੀ ਪੁਣੇ ਨੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਰਲ ’ਚ ਜ਼ੀਕਾ ਵਾਇਰਸ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਲਈ ਮਾਹਿਰਾਂ ਦੀ 6 ਮੈਂਬਰੀ ਕੇਂਦਰੀ ਟੀਮ ਕੇਰਲ ਭੇਜੀ ਗਈ ਹੈ। ਇਸ ਵਿਚ ਜਨਤਕ ਸਿਹਤ ਮਾਹਿਰ, ਮੱਛਰਾਂ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੇ ਮਾਹਿਰ ਅਤੇ ਏਮਜ਼ ਦੇ ਡਾਕਟਰ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਕੇਰਲ 'ਚ ਸਾਹਮਣੇ ਆਇਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋ ਕੀ ਹਨ ਇਸ ਦੇ ਲੱਛਣ?
ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਕੇਰਲ ਵਿਚ ਵੀਰਵਾਰ 24 ਸਾਲ ਦੀ ਇਕ ਗਰਭਵਤੀ ਜਨਾਨੀ ’ਚ ਮੱਛਰ ਕਾਰਨ ਪੈਦਾ ਹੋਣ ਵਾਲੀ ਬੀਮਾਰੀ ਦੀ ਪੁਸ਼ਟੀ ਹੋਈ ਸੀ। ਇਹ ਸੂਬੇ ’ਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸੀ। ਸੂਬਾ ਸਰਕਾਰ ਮੁਤਾਬਕ ਸ਼ੁੱਕਰਵਾਰ ਨੂੰ ਜਾਂਚ ਲਈ 19 ਸੈਂਪਲ ਭੇਜੇ ਗਏ ਜਿਨ੍ਹਾਂ ਵਿਚੋਂ 13 ’ਚ ਇਸ ਦੀ ਪੁਸ਼ਟੀ ਹੋਈ ਹੈ। ਇਸ ਬੀਮਾਰੀ ਦੇ ਲੱਛਣ ਡੇਂਗੂ ਵਾਂਗ ਹਨ। ਇਸ ਵਿਚ ਬੁਖ਼ਾਰ ਹੁੰਦਾ ਹੈ, ਸਰੀਰ ’ਤੇ ਛਾਲੇ ਪੈ ਜਾਂਦੇ ਹਨ ਅਤੇ ਜੋੜਾਂ ’ਚ ਦਰਦ ਹੁੰਦੀ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਨੇ ਦੱਸਿਆ ਕਿ ਜ਼ੀਕਾ ਇਨਫੈਕਸ਼ਨ ਦੀ ਰੋਕਥਾਮ ਲਈ ਇਕ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ 2 ਹਥਿਆਰ ਤਸਕਰਾਂ ਸਮੇਤ 4 ਲੋਕ ਕੀਤੇ ਗ੍ਰਿਫ਼ਤਾਰ
ਏਡੀਜ ਮੱਛਰ ਨਾਲ ਫੈਲਦਾ ਹੈ ‘ਜ਼ੀਕਾ’
ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਾਂਗ ਜ਼ੀਕਾ ਵੀ ਮੱਛਰਾਂ ਦੇ ਡੰਗ ਮਾਰਨ ਨਾਲ ਫੈਲਣ ਵਾਲੀ ਬੀਮਾਰੀ ਹੈ। ਇਸ ਬੀਮਾਰੀ ਦਾ ਪਹਿਲਾ ਮਾਮਲਾ ਅਫਰੀਕਾ ’ਚ 1947 ’ਚ ਸਾਹਮਣੇ ਆਇਆ ਸੀ। 2015 ’ਚ ਇਸ ਬੀਮਾਰੀ ਨੇ ਬ੍ਰਾਜ਼ੀਲ ’ਚ ਕਹਿਰ ਮਚਾਇਆ ਸੀ। ਉਂਝ ਤਾਂ ਜ਼ੀਕਾ ਵਾਇਰਸ ਏਡੀਜ ਮੱਛਰ ਨਾਲ ਫੈਲਦਾ ਹੈ ਪਰ ਇਹ ਪੀੜਤ ਵਿਅਕਤੀ ਨਾਲ ਸੈਕਸ ਸਬੰਧ ਰੱਖਣ ਕਾਰਨ ਵੀ ਫੈਲ ਸਕਦਾ ਹੈ। ਗਰਭਵਤੀ ਜਨਾਨੀਆਂ ਦੇ ਨਾਲ ਹੀ ਹੋਣ ਵਾਲੇ ਬੱਚੇ ’ਤੇ ਵੀ ਜ਼ੀਕਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ 2 ਹਥਿਆਰ ਤਸਕਰਾਂ ਸਮੇਤ 4 ਲੋਕ ਕੀਤੇ ਗ੍ਰਿਫ਼ਤਾਰ
NEXT STORY