ਨਵੀਂ ਦਿੱਲੀ, (ਪ.ਸ.)— ਰੇਲਵੇ ਨੇ 30 ਜੂਨ ਤਕ ਦੀ ਯਾਤਰਾ ਲਈ ਨਿਯਮਤ ਟਰੇਨਾਂ 'ਚ ਕੀਤੀ ਗਈ ਸਾਰੀ ਪੁਰਾਣੀ ਬੁਕਿੰਗ ਰੱਦ ਕਰਨ ਅਤੇ ਟਿਕਟ ਦੇ ਪੂਰੇ ਪੈਸੇ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਇਕ ਆਰਡਰ 'ਚ ਕਿਹਾ ਗਿਆ ਹੈ ਕਿ ਇਕ ਮਈ ਤੋਂ ਸ਼ੁਰੂ ਕੀਤੀ ਗਈ ਲੇਬਰ ਸਪੈਸ਼ਲ ਟਰੇਨ ਸੇਵਾ ਅਤੇ 12 ਮਈ ਤੋਂ ਸ਼ੁਰੂ ਕੀਤੀ ਗਈ, ਸਪੈਸ਼ਲ ਟਰੇਨ ਦਾ ਸੰਚਾਲਨ ਜਾਰੀ ਰਹੇਗਾ। ਜਿਹੜੀਆਂ ਟਿਕਟਾਂ ਰੱਦ ਕੀਤੀਆਂ ਜਾਣਗੀਆਂ, ਉਹ ਲਾਕਡਾਊਨ ਦੀ ਮਿਆਦ 'ਚ ਉਸ ਸਮੇਂ ਬੁੱਕ ਕਰਵਾਈਆਂ ਗਈਆਂ ਸਨ, ਜਦੋਂ ਰੇਲਨੇ ਨੇ ਜੂਨ 'ਚ ਯਾਤਰਾ ਲਈ ਬੁਕਿੰਗ ਦੀ ਆਗਿਆ ਦਿੱਤੀ ਸੀ। ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਬੰਦ ਦੇ ਕਾਰਨ 25 ਮਾਰਚ ਤੋਂ ਰੇਲਵੇ ਨੇ ਨਿਯਮਤ ਮੇਲ, ਐਕਸਪ੍ਰੈਸ, ਯਾਤਰੀ ਤੇ ਉਪਨਗਰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸੀ। ਇਸ ਤੋਂ ਪਹਿਲਾਂ, ਨਿਯਮਤ ਟਰੇਨਾਂ ਲਈ ਸਾਰੀਆਂ ਬੁਕਿੰਗ 17 ਮਈ ਤਕ ਰੋਕ ਦਿੱਤੀਆਂ ਗਈਆਂ ਸੀ।
ਹੁਣ ਤਕ 800 ਲੇਬਰ ਸਪੈਸ਼ਲ ਟਰੇਨਾਂ ਰਾਹੀਂ 10 ਲੱਖ ਪ੍ਰਵਾਸੀ ਪਹੁੰਚੇ ਘਰ
NEXT STORY