ਬੇਲਾਗਾਵੀ (ਕਰਨਾਟਕ) (ਏਜੰਸੀ) : ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਬੋਰਵੈੱਲ ’ਚੋਂ ਇਕ ਜੈਨ ਮੁਨੀ ਦੇ ਅੰਗ ਬਰਾਮਦ ਹੋਏ ਹਨ। ਜ਼ਿਲ੍ਹੇ ਦੇ ਚਿਕੋੜੀ ਤਾਲੁਕ ਪਿੰਡ ’ਚ ਇਕ ਖੂਹ ਵਿਚ ਲਾਸ਼ ਦੇ ਅੰਗ ਮਿਲੇ। ਮੁੱਖ ਮੰਤਰੀ ਸਿੱਧਰਮਈਆ ਨੇ ਇਸ ਭਿਆਨਕ ਘਟਨਾ ਦਾ ਨੋਟਿਸ ਲਿਆ ਅਤੇ ਜਾਂਚ ਟੀਮ ਦਾ ਗਠਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : BMW ਬਾਈਕ ’ਤੇ ਰਾਤ ਨੂੰ ਰਾਈਡ ’ਤੇ ਨਿਕਲੇ ਕਾਰੋਬਾਰੀ ਦੀ ਭੇਤਭਰੇ ਹਾਲਾਤ ’ਚ ਮੌਤ
ਪੁਲਸ ਨੇ ਦੱਸਿਆ ਕਿ ਇਸ ਸਬੰਧ ’ਚ ਨਾਰਾਇਣ ਬਸੱਪਾ ਮਾੜੀ ਅਤੇ ਹਸਨ ਦਲਯਥ ਨਾਂ ਦੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਕਾਮਕੁਮਾਰ ਨੰਦੀ ਮਹਾਰਾਜ ਪਿਛਲੇ 15 ਸਾਲਾਂ ਤੋਂ ਨੰਦੀ ਪਰਵਤ ਜੈਨ ਬਸਤੀ ’ਚ ਰਹਿ ਰਹੇ ਸਨ। 6 ਜੁਲਾਈ ਨੂੰ ਬਸਤੀ ਦੇ ਮੈਨੇਜਰ ਭੀਮੱਪਾ ਉਗਾਰੇ ਨੇ ਜੈਨ ਸੰਨਿਆਸੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜੈਨ ਧਰਮ ਦੇ ਦਿਗੰਬਰ ਸੰਪਰਦਾ ਨਾਲ ਸਬੰਧਤ ਮੁਨੀ ਪੈਸੇ ਉਧਾਰ ਦਿੰਦਾ ਸੀ। ਮੁਲਜ਼ਮਾਂ ਨੇ ਉਸ ਤੋਂ ਪੈਸੇ ਉਧਾਰ ਲਏ ਸਨ। ਜਦੋਂ ਮੁਨੀ ਨੇ ਮੁਲਜ਼ਮਾਂ ਨੂੰ ਉਧਾਰ ਦਿੱਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਡਾਇਲਾਗਜ਼ ’ਤੇ ਟ੍ਰੋਲ ਹੋਣ ਮਗਰੋਂ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ
ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ
NEXT STORY