ਨੋਇਡਾ- ਨੋਇਡਾ 'ਚ ਇਕ ਨਾਬਾਲਗ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਸੈਕਟਰ-52 ਮੈਟਰੋ ਸਟੇਸ਼ਨ 'ਤੇ ਟਰੇਨ ਅੱਗੇ ਛਾਲ ਮਾਰ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਹੋਈ, ਜਦੋਂ ਮੁੰਡੇ ਨੇ ਆਪਣੇ ਪਿਤਾ ਰਾਜੂ ਸ਼ਰਮਾ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਮੈਟਰੋ ਸਟੇਸ਼ਨ ਚਲਾ ਗਿਆ। ਰਾਜੂ ਬੱਚਿਆਂ ਨੂੰ ਟਿਊਸ਼ਨ ਦਿੰਦਾ ਸੀ।
ਸ਼ੁਰੂਆਤੀ ਜਾਂਚ ਅਨੁਸਾਰ, ਮੁੰਡਾ ਪਿਛਲੇ ਕਰੀਬ 3 ਮਹੀਨਿਆਂ ਤੋਂ ਗੜ੍ਹੀ ਚੌਖੰਡੀ ਪਿੰਡ 'ਚ ਕਿਰਾਏ ਦੇ ਮਕਾਨ 'ਚ ਆਪਣੇ ਪਿਤਾ ਨਾਲ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਪਿਤਾ ਦੇ ਸਖ਼ਤ ਰਵੱਈਏ ਅਤੇ ਮਾਂ ਦੀ ਗੈਰ-ਮੌਜੂਦਗੀ ਨੂੰ ਲੈ ਕੇ ਪਰੇਸ਼ਾਨੀ 'ਚ ਸੀ। ਪੁਲਸ ਨੇ ਦੱਸਿਆ ਕਿ ਮੁੰਡੇ ਦੀ ਮਾਂ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਰਾਜੂ ਨੂੰ ਛੱਡ ਦਿੱਤਾ ਸੀ ਅਤੇ ਵੱਖ ਰਹਿ ਰਹੀ ਸੀ।
ਉਸ ਨੇ ਦੱਸਿਆ,''ਬੁੱਧਵਾਰ ਸਵੇਰੇ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ, ਜਦੋਂ ਉਹ ਸੌਂ ਰਿਹਾ ਸੀ। ਇਸ ਤੋਂ ਬਾਅਦ ਉਹ ਸੈਕਟਰ-52 ਮੈਟਰੋ ਸਟੇਸ਼ਨ ਗਿਆ, ਜਿੱਥੇ ਉਸ ਨੇ ਮੈਟਰੋ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਸੈਕਟਰ-49 ਥਾਣੇ ਨੂੰ ਡਾਇਲ-112 ਰਾਹੀਂ ਸੂਚਨਾ ਮਿਲੀ ਕਿ ਇਕ ਮੁੰਡੇ ਨੇ ਮੈਟਰੋ ਸਟੇਸ਼ 'ਤੇ ਟਰੇਨ ਅੱਗੇ ਛਾਲ ਮਾਰ ਲਈ ਹੈ। ਮੈਟਰੋ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਾਅਦ 'ਚ 16 ਸਾਲਾ ਮੁੰਡੇ ਵਜੋਂ ਹੋਈ, ਜੋ ਰਾਜੂ ਸ਼ਰਮਾ ਦਾ ਪੁੱਤ ਅਤੇ ਨੋਇਡਾ ਦੇ ਸੈਕਟਰ-73 ਦਾ ਰਹਿਣ ਵਾਲਾ ਸੀ। ਪੰਚਨਾਮਾ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਉਸ ਦੀ ਮਾਂ ਅਤੇ ਮਾਮਾ ਨੂੰ ਸੌਂਪ ਦਿੱਤੀ ਗਈ।
ਰਾਜੂ ਦੀ ਲਾਸ਼ ਦਾ ਪਤਾ ਬਾਅਦ 'ਚ ਲੱਗਿਆ। ਰਾਜੂ ਦੇ ਭਰਾ ਅਰੁਣ ਨੇ ਆਪਣਏ ਭਰਾ ਦੇ ਕਿਰਾਏ ਦੇ ਮਕਾਨ ਦਾ ਪਤਾ ਲਗਾਉਣ 'ਚ ਮਦਦ ਲਈ ਪਰਥਲਾ ਅਤੇ ਗੜ੍ਹੀ ਚੌਖੰਡੀ ਪੁਲਸ ਚੌਕੀਆਂ ਨਾਲ ਸੰਪਰਕ ਕੀਤਾ। ਵੀਰਵਾਰ ਦੇਰ ਰਾਤ, ਗੜ੍ਹੀ ਚੌਖੰਡੀ 'ਚ ਤਿਕੋਨਾ ਪਾਰਕ ਕੋਲ ਸਥਿਤ ਉਸ ਮਕਾਨ ਤੋਂ ਬੱਦਬੂ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਅਰੁਣ ਉੱਥੇ ਪਹੁੰਚੇ। ਇਸ ਤੋਂ ਬਾਅਦ ਰਾਜੂ ਦੀ ਲਾਸ਼ ਬਰਾਮਦ ਕੀਤੀ ਗਈ। ਪੰਚਨਾਮਾ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰ 'ਚੋਂ ਬਦਬੂ ਆਉਣ 'ਤੇ ਜਦੋਂ ਖੋਲ੍ਹਿਆ ਬਕਸਾ ਤਾਂ ਉੱਡ ਗਏ ਹੋਸ਼! ਰੌਂਗਟੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ
NEXT STORY