ਨੋਇਡਾ- ਗ੍ਰੇਟਰ ਨੋਇਡਾ ਦੀ ਇਕ ਰਿਹਾਇਸ਼ੀ ਇਮਾਰਤ 'ਚ ਲਿਫਟ 'ਚ ਪਾਲਤੂ ਕੁੱਤੇ ਨੂੰ ਨਹੀਂ ਲਿਆਉਣ ਦੀ ਅਪੀਲ ਕਰਨ ਵਾਲੇ ਨਾਬਾਲਗ ਮੁੰਡੇ ਨੂੰ ਲਿਫਟ 'ਚੋਂ ਬਾਹਰ ਖਿੱਚ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਗੌਰ ਸਿਟੀ 2 ਦੀ 12ਵੀਂ ਐਵੇਨਿਊ ਸੋਸਾਇਟੀ 'ਚ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਦਾ ਇਕ ਵੀਡੀਓ ਵੀਰਵਾਰ ਨੂੰ ਵਾਇਰਲ ਹੋਇਆ। ਵੀਡੀਓ 'ਚ ਔਰਤ ਆਪਣੇ ਪਾਲਤੂ ਕੁੱਤੇ ਨਾਲ ਸੁਸਾਇਟੀ ਦੀ ਲਿਫਟ 'ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਵੀਡੀਓ 'ਚ ਦਿੱਸ ਰਿਹਾ ਹੈ ਕਿ ਜਦੋਂ ਲਿਫਟ 'ਚ ਮੌਜੂਦ ਇਕ ਨਾਬਾਲਗ ਮੁੰਡੇ ਨੇ ਕੁੱਤੇ ਨੂੰ ਲਿਆਉਣ ਦਾ ਵਿਰੋਧ ਕੀਤਾ ਤਾਂ ਔਰਤ ਉਸ ਮੁੰਡੇ ਨੂੰ ਲਿਫਟ ਤੋਂ ਬਾਹਰ ਖਿੱਚ ਕੇ ਉਸ ਨਾਲ ਕੁੱਟਮਾਰ ਕਰਦੀ ਹੈ। ਵੀਡੀਓ 'ਚ ਡਰਿਆ ਹੋਇਆ ਮੁੰਡਾ ਔਰਤ ਨੂੰ ਅਪੀਲ ਕਰਦਾ ਦਿੱਸ ਰਿਹਾ ਹੈ ਪਿਰ ਉਸ ਨੇ ਉਸ ਦੀ ਅਪੀਲ ਨੂੰ ਨਜ਼ਰਅੰਦਾਜ ਕਰ ਕੇ ਉਸ ਨੂੰ ਲਿਫਟ ਤੋਂ ਬਾਹਰ ਖਿੱਚ ਲਿਆ। ਪੁਲਸ ਨੇ ਦੱਸਿਆ ਕਿ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਘਟਨਾ ਦੇ ਵੀਡੀਓ ਨੂੰ ਦੇਖ ਕੇ ਸੋਸਾਇਟੀ ਦੇ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਔਰਤ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਕੋਸਟਲ ਰੋਡ ਦਾ ਹਾਲ ਦੇਖ ਵਾਹਨ ਚਾਲਕਾਂ 'ਚ ਰੋਸ, ਕਿਹਾ- 'ਠੱਗਿਆ ਮਹਿਸੂਸ ਹੋ ਰਿਹਾ...' (ਵੀਡੀਓ)
NEXT STORY