ਇੰਦੌਰ— ਲੜਕਿਆਂ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾਉਣ ਵਾਲੀਆਂ ਬੇਬਸ ਲੜਕੀਆਂ ਦੀਆਂ ਦਾਸਤਾਵਾਂ ਤਾਂ ਤੁਸੀਂ ਕਈ ਵਾਰ ਸੁਣੀਆਂ ਹੋਣਗੀਆਂ ਪਰ ਆਪਣੀ ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾਉਣ ਵਾਲੇ ਲੜਕੇ ਦੀ ਕਹਾਣੀ ਸ਼ਾਇਦ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ। ਮੱਧ-ਪ੍ਰਦੇਸ਼ 'ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੁਆਏਫਰੈਂਡ ਨੇ ਆਪਣੀ ਗਰਲਫਰੈਂਡ ਤੋਂ ਤੰਗ ਆ ਕੇ ਹੈਰਾਨ ਕਰ ਦੇਣ ਵਾਲਾ ਕਦਮ ਚੁੱਕ ਲਿਆ। ਬੁਆਏਫਰੈਂਡ ਨੇ ਸਿਰਫ ਇਸ ਕਰਕੇ ਮੌਤ ਨੂੰ ਗਲੇ ਲਗਾ ਲਿਆ, ਕਿਉਂਕਿ ਉਹ ਆਪਣੀ ਗਰਲਫਰੈਂਡ ਦੇ ਫੋਨ ਕਾਲਸ ਤੋਂ ਤੰਗ ਆ ਚੁੱਕਾ ਸੀ।
ਮਿਲੀ ਜਾਣਕਾਰੀ ਮੁਤਾਬਕ ਦਰਅਸਲ ਇੰਦੌਰ ਸ਼ਹਿਰ 'ਚ ਹਿਤੇਸ਼ ਨਾਂ ਦੇ ਇਸ ਲੜਕੇ ਨੂੰ ਉਸ ਦੀ ਗਰਲਫਰੈਂਡ ਹਰ ਦਿਨ 'ਚ 300 ਤੋਂ ਵੀ ਵੱਧ ਵਾਰ ਫੋਨ ਕਰਦੀ ਸੀ। ਗਰਲਫਰੈਂਡ ਦੀਆਂ ਮਿਸਡ ਕਾਲਸ ਕਾਰਨ ਉਹ ਕਾਫੀ ਤੰਗ ਆ ਚੁੱਕਿਆ ਸੀ। ਪੁਲਸ ਨੇ ਜਦੋਂ ਉਸ ਦਾ ਮੋਬਾਈਲ ਦੇਖਿਆ ਤਾਂ ਉਨ੍ਹਾਂ ਨੂੰ ਮੋਬਾਈਲ 'ਤੇ ਉਸ ਦੀ ਗਲਫਰੈਂਡ ਦੀਆਂ 351 ਮਿਸਡ ਕਾਲਸ ਮਿਲੀਆਂ। ਹਿਤੇਸ਼ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੇ ਬੇਟੇ ਦੀ ਮੌਤ ਦੀ ਜ਼ਿੰਮੇਵਾਰ ਉਹ ਲੜਕੀ ਹੈ ਜੋ ਉਸ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਰਹੀ ਸੀ। 6 ਮਹੀਨੇ ਪਹਿਲਾਂ ਉਸ ਨੇ ਹਿਤੇਸ਼ 'ਤੇ ਬਲਾਤਕਾਰ ਦਾ ਝੂਠਾ ਮਾਮਲਾ ਵੀ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਹਿਤੇਸ਼ ਇਕ ਮਹੀਨਾ ਜੇਲ 'ਚ ਵੀ ਰਿਹਾ ਸੀ।
ਹਿਤੇਸ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਜ਼ਮਾਨਤ 'ਤੇ ਬਾਹਰ ਆਇਆ ਤਾਂ ਉਸ ਨੇ ਲੜਕੀ ਤੋਂ ਕਿਨਾਰਾ ਕਰਨਾ ਚਾਹਿਆ ਪਰ ਉਹ ਫਿਰ ਉਸ ਨੂੰ ਪਰੇਸ਼ਾਨ ਕਰਦੀ ਰਹੀ। ਉਹ ਦਿਨ 'ਚ ਕਈ ਵਾਰ ਫੋਨ ਕਰਨ ਲੱਗੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਜਾਨ ਦੇ ਦਿੱਤੀ। ਫਿਲਹਾਲ ਪੁਲਸ ਨੇ ਹਿਤੇਸ਼ ਦੇ ਮੋਬਾਈਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਲੜਕੇ ਸਮੇਤ ਲੜਕੀ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨਸ਼ੇ 'ਚ ਟੱਲੀ ਲੜਕੀ ਦਾ ਥਾਣੇ 'ਚ ਡਰਾਮਾ, ਪੁਲਸ ਵਾਲਿਆਂ ਨਾਲ ਕੀਤੀ ਕੁੱਟਮਾਰ (ਤਸਵੀਰਾਂ)
NEXT STORY