ਮੁੰਬਈ— ਨਸ਼ੇ 'ਚ ਪੂਰੀ ਤਰ੍ਹਾਂ ਨਾਲ ਟੱਲੀ ਲੜਕੀ ਨੇ ਮੁੰਬਈ 'ਚ ਇਕ ਥਾਣੇ 'ਚ ਜੰਮ ਕੇ ਹੰਗਾਮਾ ਕੀਤਾ। ਲੜਕੀ ਨੇ ਇਸ ਦੌਰਾਨ ਪੁਲਸ ਵਾਲਿਆਂ ਨਾਲ ਕੁੱਟਮਾਰ ਵੀ ਕੀਤੀ। ਦਰਅਸਲ ਮੁੰਬਈ 'ਚ ਇਕ ਲੜਕੀ ਨੂੰ ਪੁਲਸ ਵਾਲਿਆਂ ਨੇ ਨਸ਼ੇ 'ਚ ਡਰਾਈਵ ਕਰਨ ਦੇ ਦੋਸ਼ 'ਚ ਫੜਿਆ ਸੀ। ਪੁੱਛ-ਗਿੱਛ ਲਈ ਪੁਲਸ ਲੜਕੀ ਨੂੰ ਵਰਲੀ ਥਾਣੇ ਲੈ ਗਈ, ਜਿੱਥੇ ਲੜਕੀ ਨੇ ਪੁਲਸ ਵਾਲਿਆਂ ਨਾਲ ਕੁੱਟਮਾਰ ਕੀਤੀ। ਪੁਲਸ ਵਾਲਿਆਂ ਨੇ ਦੱਸਿਆ ਕਿ ਲੜਕੀ ਤੇਜ਼ ਰਫਤਾਰ ਨਾਲ ਕਾਰ ਚੱਲਾ ਰਹੀ ਸੀ ਅਤੇ ਉਸ ਨੇ ਹਸਪਤਾਲ ਕੋਲ ਡਿਵਾਈਡਰ 'ਤੇ ਗੱਡੀ ਚੜ੍ਹਾ ਦਿੱਤੀ ਸੀ।
ਲੜਕੀ ਦੀ ਉਮਰ ਕਰੀਬ 21 ਸਾਲ ਦੱਸੀ ਜਾ ਰਹੀ ਹੈ। ਕਾਰਲ 'ਚ ਉਸ ਨਾਲ 2 ਲੜਕੇ ਵੀ ਸਨ, ਜਿਨ੍ਹਾਂ 'ਚੋਂ ਇਕ ਦੀ ਉਮਰ 21 ਅਤੇ ਦੂਜੇ ਦੀ ਉਮਰ 17 ਸਾਲ ਹੈ। ਲੜਕੀ ਨੇ ਸੜਕ 'ਤੇ ਲੋਕਾਂ ਨਾਲ ਬਦਸਲੂਕੀ ਵੀ ਕੀਤੀ ਅਤੇ ਜਦੋਂ ਪੁਲਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਪੁਲਸ ਵਾਲਿਆਂ 'ਤੇ ਥੁੱਕਿਆ ਵੀ। ਫਿਲਹਾਲ ਲੜਕੀ ਪੁਲਸ ਦੀ ਹਿਰਾਸਤ 'ਚ ਹੈ।
ਬਾਰਸ਼ ਕਾਰਨ ਸੜਕ ਬਣੀ ਤਲਾਬ, ਕੁਝ ਇਸ ਤਰ੍ਹਾਂ ਰਿਹਾ ਬੀਤੇ ਦਿਨ ਰਾਜਸਥਾਨ ਜਾ ਨਜ਼ਾਰਾ (ਦੇਖੋ ਤਸਵੀਰਾਂ)
NEXT STORY