ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਬ੍ਰਹਿਮੋਸ ਏਅਰ ਲਾਂਚ ਮਿਜ਼ਾਈਲ ਦੇ ਉੱਨਤ ਐਡੀਸ਼ਨ ਦਾ ਸਫਲ ਪ੍ਰੀਖਣ ਕੀਤਾ। ਇਹ 400 ਕਿ. ਮੀ. ਦੀ ਰੇਂਜ ਵਿਚ ਕਿਸੇ ਵੀ ਟੀਚੇ ਨੂੰ ਮਾਰ ਸੁੱਟਣ ਵਿਚ ਸਮਰੱਥ ਹੈ। ਰੱਖਿਆ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਸੁਖੋਈ ਐੱਸ. ਯੂ.-30 ਐੱਮ. ਕੇ. ਆਈ. ਜੰਗੀ ਜਹਾਜ਼ ਤੋਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਅਤੇ ਇਸ ਨੇ ਬੰਗਾਲ ਦੀ ਖਾੜੀ ਵਿਚ ਸਹੀ ਟੀਚੇ ’ਤੇ ਹਮਲਾ ਕੀਤਾ। ਅਧਿਕਾਰੀ ਨੇ ਕਿਹਾ ਕਿ ਇਹ ਮਿਜ਼ਾਈਲ ਦੇ ਏਅਰ ਲਾਂਚ ਐਡੀਸ਼ਨ ਦੇ ਐਂਟੀ-ਸ਼ਿਪ ਐਡੀਸ਼ਨ ਦਾ ਪ੍ਰੀਖਣ ਸੀ।
ਸਰਕਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਪ੍ਰੀਖਣ ਦੇ ਨਾਲ ਹਵਾਈ ਫੌਜ ਨੇ ਐੱਸ. ਯੂ.-30 ਐੱਮ. ਕੇ. ਆਈ. ਜੰਗੀ ਜਹਾਜ਼ ਤੋਂ ਲੰਬੀ ਦੂਰੀ ’ਤੇ ਜ਼ਮੀਨ ਜਾਂ ਸਮੁੰਦਰੀ ਟੀਚੇ ’ਤੇ ਸਹੀ ਹਮਲੇ ਕਰਨ ਵਿਚ ਮਹੱਤਵਪੂਰਨ ਸਮਰੱਥਾ ਵਾਧਾ ਹਾਸਲ ਕੀਤਾ ਹੈ।
ਆਪਣੇ ਸ਼ਹਿਰ ਤੇ ਸੂਬੇ ਤੋਂ ਦੂਰ ਹੋਣ 'ਤੇ ਵੀ ਪਾ ਸਕੋਗੇ ਵੋਟ, EC ਨੇ ਬਣਾਈ ਰਿਮੋਟ EVM
NEXT STORY