ਮਿਰਜਾਪੁਰ- ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ ਦੇ ਪਿੰਡ 'ਚ ਉਸ ਸਮੇਂ ਭੱਜ-ਦੌੜ ਪੈ ਗਈ, ਜਦੋਂ ਬੀਮਾਰੀ ਦਾ ਬਹਾਨਾ ਬਣਾ ਕੇ ਵਿਆਹ ਤੋਂ ਬਾਅਦ ਨਵੀਂ ਨਵੇਲੀ ਲਾੜੀ ਪ੍ਰੇਮੀ ਨਾਲ ਦੌੜ ਗਈ। ਘਟਨਾ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ ਹੈ। ਪਟੇਹਰਾ ਖੇਤਰ ਦੇ ਇਕ ਪਿੰਡ ਦੇ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਨਾਲ ਦੇ ਪਿੰਡ ਦੇ ਇਕ ਨੌਜਵਾਨ ਨਾਲ ਤੈਅ ਹੋਇਆ।
ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ ਹਾਰ ਗਏ ਮਾਤਾ-ਪਿਤਾ, 10 ਦਿਨ ਦੀ ਬੱਚੀ ਹੋਈ ਅਨਾਥ
ਰਾਮਪੁਰ ਰੇਕਸਾ ਪਿੰਡ 'ਚ ਸਥਿਤ ਪ੍ਰਾਚੀਨ ਮੰਦਰ 'ਚ ਮੰਗਲਵਾਰ ਨੂੰ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ। ਵਿਦਾਈ ਤੋਂ ਬਾਅਦ ਲਾੜੀ ਆਪਣੇ ਸਹੁਰੇ ਘਰ ਵੀ ਗਈ। ਘਰ ਪਹੁੰਚਣ ਤੋਂ ਬਾਅਦ ਆਪਣੀ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾਇਆ। ਪਤੀ ਉਸ ਨੂੰ ਨਿੱਜੀ ਹਸਪਤਾਲ ਲੈ ਕੇ ਗਿਆ, ਜਿੱਥੇ ਲਾੜੀ ਬਿਨਾਂ ਇਲਾਜ ਕਰਵਾਏ ਪੇਕੇ ਵੱਲ ਤੁਰ ਪਈ। ਰਸਤੇ 'ਚ ਫਿਲਮੀ ਅੰਦਾਜ 'ਚ ਲਾੜੀ ਦੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨੇ ਪਤੀ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਲਾੜੀ ਆਪਣੇ ਪ੍ਰੇਮੀ ਨਾਲ ਦੌੜ ਗਈ। ਬਾਅਦ 'ਚ ਪੂਰਾ ਮਾਮਲਾ ਪੁਲਸ ਕੋਲ ਪਹੁੰਚਿਆ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਸਕ ਨਹੀਂ ਪਹਿਨਣ 'ਤੇ ਪੁਲਸ ਨੇ ਵਿਚ ਸੜਕ ਕੀਤੀ ਜਨਾਨੀ ਦੀ ਕੁੱਟਮਾਰ (ਵੀਡੀਓ)
ਮੱਧ ਵਰਗ ਨੂੰ ਰਾਹਤ ਦੇਵੇ ਸਰਕਾਰ, ਕੋਰੋਨਾ ਇਲਾਜ ਦਾ ਫਿਕਸ ਕਰੇ ਚਾਰਜ : ਪ੍ਰਿਯੰਕਾ
NEXT STORY