ਚੇਨਈ : ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਦੇ ਸਿਵਾਕਾਸੀ ਵਿਚ ਇਕ ਲੜਕੀ ਦੇ ਉਸ ਦੇ ਭਰਾਵਾਂ ਵੱਲੋਂ ਕਿਸੇ ਹੋਰ ਜਾਤੀ 'ਚ ਵਿਆਹ ਕਰਾਉਣ ਮਗਰੋਂ ਝੂਠੀ ਇੱਜ਼ਤ ਲਈ ਖਾਤਰ ਉਸ ਦੇ ਪਤੀ ਦਾ ਕਥਿਤ ਤੌਰ ’ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਲੜਕੀ ਦਾ ਵਿਆਹ ਕਰੀਬ ਅੱਠ ਮਹੀਨੇ ਪਹਿਲਾਂ ਇਕ ਹੋਰ ਜਾਤੀ ਦੇ ਨੌਜਵਾਨ ਕਾਰਤਿਕ ਪਾਂਡੀਅਨ ਨਾਲ ਹੋਇਆ ਸੀ। ਬੀਤੀ ਰਾਤ ਉਸ ਦੇ ਭਰਾਵਾਂ ਨੇ ਕਥਿਤ ਤੌਰ ’ਤੇ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕਾਰਤਿਕ ਆਟੋ ਮਕੈਨਿਕ ਸੀ। ਉਸ ਨੇ 8 ਮਹੀਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਵਿਰੁੱਧ ਨੰਦਿਨੀ ਕੁਮਾਰੀ ਨਾਂ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਨਵ-ਵਿਆਹੁਤਾ ਜੋੜਾ ਲੜਕੀ ਦੇ ਪਰਿਵਾਰ ਵਾਲੇ ਘਰ ਦੇ ਕੋਲ ਹੀ ਅਲੱਗ ਰਹਿ ਰਿਹਾ ਸੀ। ਲੜਕੀ ਦੇ ਦੋਵੇਂ ਭਰਾ ਵਿਆਹ ਤੋਂ ਨਾਰਾਜ਼ ਸਨ, ਇਸ ਲਈ ਉਹ ਕਾਰਤਿਕ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਸਨ।
ਬੁੱਧਵਾਰ ਰਾਤ ਨੂੰ ਉਹ ਆਪਣੀ ਪਤਨੀ ਨੂੰ ਲੈਣ ਲਈ ਸੁਪਰਮਾਰਕੀਟ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਭਰਾਵਾਂ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੰਦਨੀ ਇੱਕ ਸੁਪਰਮਾਰਕੀਟ ਵਿੱਚ ਕੰਮ ਕਰਦੀ ਹੈ। ਪੁਲਸ ਨੇ ਦੱਸਿਆ ਕਿ ਭਰਾ ਅਤੇ ਉਸ ਦਾ ਦੋਸਤ ਨੇ ਕਾਰਤਿਕ 'ਤੇ ਆਪਣੇ ਦੋਪਹੀਆ ਵਾਹਨ ਚੜ੍ਹਾ ਦਿੱਤੇ ਤੇ ਉਸ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ। ਉਸ ਦੀ ਪਤਨੀ ਦੇ ਸਾਹਮਣੇ ਮੌਕੇ 'ਤੇ ਹੀ ਮੌਤ ਹੋ ਗਈ। ਲੜਕੀ ਨੇ ਆਪਣੇ ਪਤੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ।
ਕਤਲ ਤੋਂ ਤੁਰੰਤ ਬਾਅਦ ਪੁਲਸ ਨੇ ਭਰਾਵਾਂ ਪੀ. ਧਨਾਬਲਾਮੁਰੁਗਨ ਅਤੇ ਪੀ. ਬਾਲਾਮੁਰੁਗਨ ਅਤੇ ਉਨ੍ਹਾਂ ਦੇ ਦੋਸਤ ਸ਼ਿਵਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਾਰਤ 'ਚ ਇਸ ਥਾਂ ਲੱਗਦੈ ਸੱਪਾਂ ਦਾ ਮੇਲਾ, ਬੱਚੇ ਵੀ ਗਲੇ 'ਚ ਨਾਗ ਲਪੇਟੇ ਆਉਂਦੇ ਹਨ ਨਜ਼ਰ
NEXT STORY