ਜੋਧਪੁਰ- ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਨੇ ਰਾਜਸਥਾਨ ਦੇ ਬਾੜਮੇਰ 'ਚ ਜ਼ਮੀਨ 'ਚ ਦਬਾਇਆ ਗਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸਰਹੱਦ 'ਤੇ ਬਾੜ ਕੋਲ ਰੇਤ 'ਚ ਲੁਕਾਏ ਗਏ 9 ਐੱਮਐੱਮ ਦੀ ਚਾਰ ਗਲਾਕ ਪਿਸਤੌਲ, 8 ਮੈਗਜ਼ੀਨ ਅਤੇ 78 ਕਾਰਤੂਸ ਬਰਾਮਦ ਕੀਤੇ ਗਏ। ਬੀ.ਐੱਸ.ਐੱਫ. (ਗੁਜਰਾਤ ਫਰੰਟੀਅਰ) ਦੇ ਇਕ ਸੂਤਰ ਨੇ ਦੱਸਿਆ,''ਸਰਹੱਦ ਕੋਲ ਸ਼ੱਕੀ ਗਤੀਵਿਧੀਆਂ ਦਿਖਾਈ ਦੇਣ 'ਤੇ ਅਸੀਂ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਬੀਜਰਾੜ ਪੁਲਸ ਥਾਣਾ ਖੇਤਰ 'ਚ ਭਭੂਤੇ ਦੀ ਢਾਣੀ ਕੋਲ ਤਲਾਸ਼ ਮੁਹਿੰਮ ਸ਼ੁਰੂ ਕੀਤੀ।
ਮੁਹਿੰਮ ਦੌਰਾਨ ਸਰਹੱਦ 'ਤੇ ਬਾੜ ਤੋਂ ਥੋੜ੍ਹੀ ਦੂਰੀ 'ਤੇ ਰੇਤ ਦੇ ਟਿੱਲੇ 'ਚ ਲੁਕਾ ਕੇ ਰੱਖੇ ਗਏ ਗੈਰ-ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ।'' ਉਨ੍ਹਾਂ ਕਿਹਾ,''ਮੰਨਿਆ ਜਾ ਰਿਹਾ ਹੈ ਕਿ ਹਥਿਆਰਾਂ ਨੂੰ ਪਾਕਿਸਤਾਨ ਤੋਂ ਤਸਕਰੀ ਕਰ ਕੇ ਭਾਰਤ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ।'' ਬੀ.ਐੱਸ.ਐੱਫ. ਅਤੇ ਪੁਲਸ ਦੀ ਟੀਮ, ਹੋਰ ਏਜੰਸੀਆਂ ਨਾਲ ਮਿਲ ਕੇ ਖੇਤਰ 'ਚ ਵਿਆਪਕ ਤਲਾਸ਼ ਮੁਹਿੰਮ ਸੰਚਾਲਿਤ ਕਰ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ 'ਚ ਕਿਵੇਂ ਪਹੁੰਚੇ? ਦੇਸ਼ 'ਚ ਕੁਝ ਹੀ ਦਿਨ 'ਚ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਅਜਿਹੇ 'ਚ ਹਥਿਆਰਾਂ ਦੀ ਬਰਾਮਦਗੀ ਨੂੰ ਸੰਵੇਦਨਸ਼ੀਲ ਮਾਮਲਾ ਮੰਨਿਆ ਜਾ ਰਿਹਾ ਹੈ। ਸੂਤਰਾਂ ਸੂਤਰਾਂ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਔਰਤ ਤੇ ਟ੍ਰੇਨਰ ਦੀ ਖੱਡ 'ਚ ਡਿੱਗਣ ਕਾਰਨ ਮੌਤ
NEXT STORY