ਨੈਸ਼ਨਲ ਡੈਸਕ- ਜਨਵਰੀ 2013 ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਮਾਇਆਵਤੀ ਦੇ ਭਰਾ ਆਨੰਦ ਕੁਮਾਰ ਵਿਰੁੱਧ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ, ਓਦੋਂ ਤੋਂ ਬਸਪਾ ਇਸ ਪੱਧਰ ਤੱਕ ਪਹੁੰਚ ਗਈ ਹੈ ਕਿ ਉਹ ਭਾਜਪਾ ਲਈ ਇਕ ਸਹਾਇਕ ਦੀ ਭੂਮਿਕਾ ਨਿਭਾਅ ਰਹੀ ਹੈ।
ਹਾਲਾਂਕਿ ਇਹ ਮਾਮਲਾ ਕਾਂਗਰਸ ਦੇ ਰਾਜ ਦੌਰਾਨ ਦਰਜ ਕੀਤਾ ਗਿਆ ਸੀ ਪਰ ਭਾਜਪਾ ਇਸ ਦਾ ਫਾਇਦਾ ਉਠਾ ਰਹੀ ਹੈ ਪਰ ਅਮਿਤ ਸ਼ਾਹ ’ਤੇ ਹਾਲੀਆ ਹਮਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਬਸਪਾ ਆਪਣਾ ਰੁਖ਼ ਬਦਲ ਸਕਦੀ ਹੈ ਕਿਉਂਕਿ ਉਸ ਦੀ ਆਪਣੀ ਸਿਆਸੀ ਹੋਂਦ ਦਾਅ ’ਤੇ ਹੈ।
ਇਕ ਤੋਂ ਬਾਅਦ ਇਕ ਸੂਬਿਆਂ ’ਚ ਬਸਪਾ ਦਾ ਲੋਕ ਆਧਾਰ ਘਟ ਰਿਹਾ ਹੈ, ਇਸ ਲਈ ਆਨੰਦ ਕੁਮਾਰ ਦੇ ਬੇਟੇ ਆਕਾਸ਼ ਆਨੰਦ ਨੂੰ ਬਸਪਾ ਨੂੰ ਮੁੜ-ਸੁਰਜੀਤ ਕਰਨ ਦੀ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦਿੱਲੀ ਦੀਆਂ 70 ’ਚੋਂ 68 ਸੀਟਾਂ ’ਤੇ ਚੋਣਾਂ ਲੜਨ ਤੋਂ ਬਾਅਦ ਉਸ ਨੂੰ ਇੱਥੇ ਸਿਰਫ 0.58 ਫ਼ੀਸਦੀ ਵੋਟ ਸ਼ੇਅਰ ਦੇ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਕਿ 2020 ਦੀਆਂ ਚੋਣਾਂ ਤੋਂ ਵੀ ਘੱਟ ਹੈ ਪਰ ਮਾਇਆਵਤੀ ਨੂੰ ਕੋਈ ਪਛਤਾਵਾ ਨਹੀਂ ਹੈ।
ਐਤਵਾਰ ਨੂੰ, ਮਾਇਆਵਤੀ ਨੇ ਆਪਣੀ ਹਾਰ ਲਈ ਆਮ ਆਦਮੀ ਪਾਰਟੀ (ਆਪ) ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦਾ ਇਕ ਵੱਡਾ ਕਾਰਨ ਰਾਜਧਾਨੀ ’ਚ ‘ਆਪ’ ਦਾ ਕਾਰਜਕਾਲ ਹੈ। ਉੱਥੇ ਹੀ, ਨਗੀਨਾ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਪਾਰਟੀ ਦਲਿਤ ਵੋਟਾਂ ਲਈ ਬਸਪਾ ਦੀ ਮਜ਼ਬੂਤ ਮੁਕਾਬਲੇਬਾਜ਼ ਬਣ ਕੇ ਉੱਭਰੀ ਹੈ। ਨੌਜਵਾਨ ਵੋਟਰਾਂ ਦਾ ਝੁਕਾਅ ਆਜ਼ਾਦ ਵੱਲ ਵਧਣ ਤੋਂ ਰੋਕਣ ਲਈ ਹੀ ਮਾਇਆਵਤੀ ਨੇ ਆਪਣੇ ਭਤੀਜੇ ਅਤੇ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੂੰ ਰਾਜਧਾਨੀ ’ਚ ਪਾਰਟੀ ਦੀ ਮੁਹਿੰਮ ਨੂੰ ਸੰਭਾਲਣ ਦਾ ਕੰਮ ਸੌਂਪਿਆ ਸੀ। ਦਿੱਲੀ ’ਚ ਬਸਪਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2008 ’ਚ ਸੀ, ਜਦੋਂ ਉਸ ਨੇ 2 ਸੀਟਾਂ ਅਤੇ 14 ਫ਼ੀਸਦੀ ਵੋਟ ਸ਼ੇਅਰ ਹਾਸਲ ਕੀਤੇ ਸਨ।
ਆਕਾਸ਼ ਆਨੰਦ ਨੇ ਆਪਣੀ ਨਿਰਾਸ਼ਾ ’ਚ, ਅਸਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਇਸ ਦੇ ਵਰਕਰ ਸੜਕਾਂ ’ਤੇ ਉੱਤਰ ਆਏ ਤੇ ਡਾ. ਭੀਮ ਰਾਓ ਅੰਬੇਡਕਰ ’ਤੇ ਉਨ੍ਹਾਂ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਬਸਪਾ ਭਾਜਪਾ ਦੀ ਸਹਾਇਕ ਦੀ ਭੂਮਿਕਾ ਨਹੀਂ ਨਿਭਾਅ ਰਹੀ ਹੈ। ਇਕ ਚਲਾਕ ਸਿਆਸਤਦਾਨ, ਮਾਇਆਵਤੀ ਨੇ ਕਈ ਮੁੱਦਿਆਂ ’ਤੇ ਆਪਣੇ ਵੱਡੇ ਭਤੀਜੇ ਦੇ ਰੁਖ਼ ਕਾਰਨ ਉਨ੍ਹਾਂ ਨੂੰ ਸੰਤੁਲਿਤ ਕਰਨ ਲਈ ਅਕਾਸ਼ ਦੇ ਛੋਟੇ ਭਰਾ ਈਸ਼ਾਨ ਆਨੰਦ ਨੂੰ ਲਿਆਂਦਾ। ਹੁਣ ਮਾਇਆਵਤੀ ਨੇ ਆਕਾਸ਼ ਆਨੰਦ ਦੇ ਸਹੁਰਾ ਸਾਹਿਬ ਅਤੇ ਹੋਰ ਰਿਸ਼ਤੇਦਾਰਾਂ ਨੂੰ ਪਾਰਟੀ ’ਚੋਂ ਹੀ ਕੱਢ ਦਿੱਤਾ ਹੈ। ਆਉਣ ਵਾਲੇ ਸਮੇਂ ’ਚ ਬਸਪਾ ’ਚ ਕੁਝ ਹੋਰ ਡਰਾਮਾ ਦੇਖਣ ਨੂੰ ਮਿਲ ਸਕਦਾ ਹੈ। ਪ੍ਰੇਸ਼ਾਨ ਮਾਇਆਵਤੀ ਆਖ਼ਿਰਕਾਰ ‘ਜਾਗ’ ਗਈ ਪਰ ਕੋਈ ਫਾਇਦਾ ਨਹੀਂ ਹੋਇਆ।
ਮਣੀਪੁਰ ਦੇ ਰਾਜਪਾਲ ਦਾ ਅਲਟੀਮੇਟਮ, 7 ਦਿਨਾਂ ’ਚ ਮੋੜੋ ਲੁੱਟੇ ਗਏ ਤੇ ਗੈਰ-ਕਾਨੂੰਨੀ ਹਥਿਆਰ
NEXT STORY