ਨਵੀਂ ਦਿੱਲੀ— ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਚੌਥੀ ਵਾਰ ਬਜਟ ਪੇਸ਼ ਕਰੇਂਗੀ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਬਜਟ ਤੋਂ ਸਾਰਿਆਂ ਨੂੰ ਕਾਫ਼ੀ ਉਮੀਦਾਂ ਹਨ। ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਸਾਂਸਦਾਂ ਦਾ ਬਜਟ ਸੈਸ਼ਨ ’ਚ ਸਵਾਗਤ ਕੀਤਾ। ਮੋਦੀ ਨੇ ਕਿਹਾ ਕਿ ਬਜਟ ਸੈਸ਼ਨ ’ਚ ਸਕਾਰਤਮਕ ਚਰਚਾ ਦੀ ਉਮੀਦ ਹੈ।
ਬਜਟ ਸੈਸ਼ਨ ਵਿਚਾਲੇ ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਕੇਂਦਰ ’ਤੇ ਨਿਸ਼ਾਨ ਸਾਧਿਆ ਹੈ। ਰਾਊਤ ਨੇ ਇਸ ਦੌਰਾਨ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਬਜਟ ਪੇਸ਼ ਹੁੰਦਾ ਹੈ ਸਰਕਾਰ ਗਰੀਬਾਂ ਦਾ ਹਿੱਸਾ ਕੱਟ ਦਿੰਦੀ ਹੈ।
ਦਰਅਸਲ, ਗੋਆ ’ਚ ਸੰਜੈ ਰਾਊਤ ਨੇ ਕਿਹਾ ਕਿ ਬਜਟ ਤਾਂ ਹਰ ਸਾਲ ਆਉਂਦਾ ਹੈ ਪਰ ਬਜਟ ’ਚ ਗਰੀਬ, ਆਮ ਵਰਗ ਲੋਕਾਂ ਨੂੰ ਕੀ ਸਹੁੁੂਲਤ ਮਿਲਦੀ ਹੈ, ਇਹ ਦੇਖਣਾ ਹੋਵੇਗਾ ਕਿਉਂਕਿ ਜਦੋਂ ਵੀ ਉਨ੍ਹਾਂ ਦਾ ਬਜਟ ਪੇਸ਼ ਹੁੰਦਾ ਹੈ ਤਾਂ ਸਰਕਾਰ ਦੇ ਦੋ-ਚਾਰ ਉਦਯੋਗਪਤੀ ਦੋਸਤ ਦਾ ਹਿੱਸਾ ਗਰਮ ਕਰਨ ਲਈ ਸਰਕਾਰ ਗਰੀਬਾਂ ਦਾ ਹਿੱਸਾ ਕੱਟ ਦਿੰਦੀ ਹੈ।
ਦੱਸ ਦਈਏ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਕਿਹਾ ਕਿ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੈਂ ਇਸ ਸੈਸ਼ਨ ’ਚ ਤੁਹਾਡਾ ਅਤੇ ਸਾਰੇ ਸਾਂਸਦਾਂ ਦਾ ਸਵਾਗਤ ਕਰਦਾ ਹੈ। ਇਹ ਸੈਸ਼ਨ ਦੇਸ਼ ਦੀ ਆਰਥਿਕ ਉੱਨਤੀ, ਟੀਕਾਕਰਨ ਪ੍ਰੋਗਰਾਮ, ਮੇਨ-ਇਨ ਇੰਡੀਆ ਵੈਕਸੀਨ ਦੇ ਬਾਰੇ ’ਚ ਦੁਨੀਆਂ ’ਚ ਇਕ ਵਿਸ਼ਵਾਸ ਪੈਦਾ ਕਰਦਾ ਹੈ।
ਮੀਂਹ ਕਾਰਨ ਖ਼ਰਾਬ ਹੋਈ ਫ਼ਸਲ, ਕੇਜਰੀਵਾਲ ਨੇ ਕਿਸਾਨਾਂ ਨੂੰ ਮੁਆਵਜ਼ਾ ਚੈੱਕ ਸੌਂਪੇ
NEXT STORY