ਨਵੀਂ ਦਿੱਲੀ— ਅਹਿਮਦਾਬਾਦ ਨੂੰ ਮੁੰਬਈ ਨਾਲ ਜੋੜਨ ਲਈ ਮੋਦੀ ਸਰਕਾਰ ਦੀ ਮਹੱਤਵਪੂਰਣ ਬੁਲੇਟ ਟਰੇਨ ਪ੍ਰਾਜੈਕਟ ਲਈ ਰੇਲਵੇ ਦੇ ਅਫਸਰਾਂ ਦੀ ਜਾਪਾਨ 'ਚ ਟ੍ਰੇਨਿੰਗ ਸ਼ੁਰੂ ਹੋ ਚੁਕੀ ਹੈ। ਹੁਣ ਤੱਕ 240 ਅਫਸਰਾਂ ਨੂੰ ਜਾਪਾਨ 'ਚ ਬੁਲੇਟ ਟਰੇਨ ਪ੍ਰਾਜੈਕਟ ਨੂੰ ਲੈ ਕੇ ਵੱਖ-ਵੱਖ ਖੇਤਰਾਂ 'ਚ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ 80 ਰੇਲਵੇ ਅਫਸਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ। 40-40 ਦੇ ਬੈਚ 'ਚ ਭਾਰਤੀ ਰੇਲ ਸੇਵਾ ਦੇ ਇਨ੍ਹਾਂ ਅਫਸਰਾਂ ਨੂੰ ਜਾਪਾਨ 'ਚ ਬੁਲੇਟ ਟਰੇਨ ਨਾਲ ਸੰਬੰਧਿਤ ਟ੍ਰੇਨਿੰਗ ਦਿੱਤੀ ਜਾਵੇਗੀ। ਰੇਲਵੇ ਦੇ ਮੁੱਖ ਅਧਿਕਾਰੀਆਂ ਮੁਤਾਬਕ 40 ਰੇਲ ਅਫਸਰਾਂ ਦਾ 7ਵਾਂ ਬੈਚ 3 ਦਸੰਬਰ ਤੋਂ ਲੈ ਕੇ 16 ਦਸੰਬਰ ਦੌਰਾਨ ਜਾਪਾਨ ਇੰਟਰਨੈਸ਼ਨਲ ਆਪਰੇਸ਼ਨ ਏਜੰਸੀ ਦੇ ਅਧੀਨ ਜਾਪਾਨ 'ਚ ਹੀ ਬੁਲੇਟ ਟਰੇਨ ਦੇ ਤਮਾਮ ਪਹਿਲੂਆਂ ਤੋਂ ਜਾਣੂ ਹੋਵੇਗਾ। ਇਸ ਤੋਂ ਬਾਅਦ 40 ਅਫਸਰਾਂ ਦਾ 8 ਵਾਂ ਬੈਚ 14 ਜਨਵਰੀ ਤੋਂ ਲੈ ਕੇ 27 ਜਨਵਰੀ ਤਕ ਜਾਪਾਨ 'ਚ ਬੁਲੇਟ ਟਰੇਨ ਦੀ ਟ੍ਰੇਨਿੰਗ ਲਵੇਗਾ। ਇਸ ਤਰ੍ਹਾਂ ਭਾਰਤੀ ਰੇਲਵੇ ਦੇ 320 ਅਫਸਰ ਬੁਲੇਟ ਟਰੇਨ ਪ੍ਰਾਜੈਕਟ ਦੇ ਬਾਰੇ 'ਚ ਟ੍ਰੇਨਿੰਗ ਹਾਸਲ ਕਰਨਗੇ।
ਇਨ੍ਹਾਂ ਅਫਸਰਾਂ ਨੂੰ ਹਾਈ ਸਪੀਡ ਰੇਲ ਤਕਨੀਕ ਦੀ ਸਿੰਗਨਲਿੰਗ ਟ੍ਰੈਕ ਅਤੇ ਆਟੋਮੇਸ਼ਨ ਦੇ ਬਾਰੇ 'ਚ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਫਸਰਾਂ ਨੂੰ ਇਸ ਗੱਲ ਦੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਬੁਲੇਟ ਟਰੇਨ ਨੂੰ ਜਾਪਾਨ ਦੀ ਤਰ੍ਹਾਂ ਹੀ ਸਹੀ ਸਮੇਂ 'ਤੇ ਚਲਾਇਆ ਜਾਵੇਗਾ। ਜਾਪਾਨ ਦੀ ਪੂਰੀ ਕੋਸ਼ਿਸ਼ ਹੈ ਕਿ ਬੁਲੇਟ ਟਰੇਨ ਪ੍ਰਾਜੈਕਟ ਭਾਰਤ ਦੇ ਸਮੇਂ 'ਤੇ ਚਾਲੂ ਹੋਵੇ ਅਤੇ ਇਥੇ ਲਈ ਇਕ ਨਵੀਂ ਮਿਸਾਲ ਬਣੇ ਇਸ ਵਜ੍ਹਾ ਨਾਲ ਭਾਰਤੀ ਰੇਲਵੇ ਨੂੰ ਸੰਬੰਧਿਤ ਅਫਸਰਾਂ ਦੀ ਚੋਣ ਦੇ ਲਈ ਜਾਪਾਨੀ ਏਜੰਸੀ ਸਹਾਇਤਾ ਕਰ ਰਹੀ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੰਜਾਬ ਸਣੇ 8 ਸੂਬਿਆਂ 'ਚ ਕੱਢੀਆਂ ਨੌਕਰੀਆਂ, ਇੰਝ ਕਰੋ ਅਪਲਾਈ
NEXT STORY