ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਤੁਈ ਪਿੰਡ 'ਚ ਮੰਗਲਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ, ਜਿਸ 'ਚ ਘੱਟੋ-ਘੱਟ 10 ਲੋਕਾਂ ਜਿਊਂਦੇ ਸੜ ਗਏ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ ਤ੍ਰਿਣਮੂਲ ਕਾਂਗਰਸ ਨਿਯੰਤਰਿਤ ਪੰਚਾਇਤ ਸੰਸਥਾ ਦੇ ਉਪ ਪ੍ਰਧਾਨ ਦੇ ਕਤਲ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਰਾਮਪੁਰਹਾਟ ਬਲਾਕ ਵਿਚ ਇਸ ਘਟਨਾ 'ਚ 12 ਲੋਕ ਮਾਰੇ ਗਏ ਹਨ। ਬੀਰਭੂਮ ਦੇ ਐਸ.ਪੀ. ਨਾਗੇਂਦਰਨਾਥ ਤ੍ਰਿਪਾਠੀ ਨੇ ਅੱਗ ਲੱਗਣ ਦਾ ਸਹੀ ਕਾਰਨ ਨਹੀਂ ਦੱਸਿਆ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਇਹ ਖਦਸ਼ਾ ਹੈ ਕਿ ਭੀੜ ਨੇ ਤ੍ਰਿਣਮੂਲ ਕਾਂਗਰਸ ਦੁਆਰਾ ਚਲਾਏ ਜਾ ਰਹੇ ਬਰਸ਼ਾਲ ਪੰਚਾਇਤ ਦੇ ਉਪ ਮੁਖੀ ਬਿੱਲੂ ਸ਼ੇਖ ਦੇ ਕਤਲ ਦਾ ਬਦਲਾ ਲੈਣ ਲਈ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਹੈ।'' ਸੋਮਵਾਰ ਸ਼ਾਮ 4 ਨਕਾਬਪੋਸ਼ਾਂ ਦੇ ਗੋਲੀ ਮਾਰੇ ਜਾਣ ਤੋਂ ਬਾਅਦ ਸ਼੍ਰੀ ਸ਼ੇਖ ਨੂੰ ਰਾਮਪੁਰਹਾਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼੍ਰੀ ਸ਼ੇਖ ਦੀ ਮੌਤ ਦੀ ਖ਼ਬਰ ਤੋਂ ਬਾਅਦ, ਬੋਗਾਟੂਈ ਪਿੰਡ ਦੇ ਲੋਕਾਂ ਨੇ ਆਪਣੇ ਨੇਤਾ ਦੇ ਕਤਲ ਤੋਂ ਗੁੱਸੇ ਵਿਚ ਆ ਕੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਫਾਇਰ ਸੂਤਰਾਂ ਨੇ ਦੱਸਿਆ ਕਿ 10 ਸੜੀਆਂ ਹੋਈਆਂ ਲਾਸ਼ਾਂ ਮਿਲਣ ਦੀ ਜਾਣਕਾਰੀ ਦਿੱਤੀ ਹੈ।
ਬਿਹਾਰ 'ਚ ਮੁਸਲਿਮ ਪਰਿਵਾਰ ਨੇ ਵਿਸ਼ਵ ਦੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਰੁਪਏ ਦੀ ਜ਼ਮੀਨ
NEXT STORY