ਸੀਤਾਮੜੀ— ਬਿਹਾਰ ਦੇ ਸੀਤਾਮੜੀ 'ਚ ਕਾਂਟਾ ਚੌਕ ਨੇੜੇ ਵੀਰਵਾਰ ਨੂੰ ਤੇਜ਼ ਰਫਤਾਰ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਐਨ.ਐਚ 77 'ਤੇ ਹੋਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਟਰੱਕ ਦੋਹੇਂ ਸੜਕ ਕਿਨਾਰੇ ਪਲਟ ਗਏ। ਹਾਦਸੇ 'ਚ ਬੱਸ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜ਼ਨ ਲੋਕ ਜ਼ਖਮੀ ਹੋ ਗਏ। ਹਾਦਸੇ ਦੇ ਬਾਅਦ ਆਸਪਾਸ ਦੇ ਪਿੰਡ ਦੇ ਲੋਕ ਇੱਕਠੇ ਹੋ ਗਏ ਅਤੇ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਘਟਨਾ ਤੋਂ ਨਾਰਾਜ਼ ਲੋਕਾਂ ਨੇ ਕਈ ਘੰਟੇ ਤੱਕ ਸੜਕ ਜ਼ਾਮ ਕਰ ਦਿੱਤੀ। ਇਸ ਦੌਰਾਨ ਜ਼ਾਮ ਹਟਾਉਣ ਲਈ ਆਈ ਪੁਲਸ ਨੂੰ ਵੀ ਲੋਕਾਂ ਨੇ ਖਦੇੜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਸੀਤਾਮੜੀ ਤੋਂ ਦਰਭੰਗਾ ਜਾ ਰਹੀ ਸੀ। ਕਾਂਟਾ ਚੌਕ ਨੇੜੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕ ਪੁੱਜੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭਰਤੀ ਕਰਵਾਇਆ। ਲੋਕਾਂ ਨੇ ਪੁਲਸ ਨੂੰ ਦੇਰੀ ਨਾਲ ਆਉਣ 'ਤੇ ਨਾਅਰੇਬਾਜ਼ੀ ਕੀਤੀ। ਪੁਲਸ ਅਫਸਰਾਂ ਵੱਲੋਂ ਬਹੁਤ ਸਮਝਾਉਣ 'ਤੇ ਲੋਕ ਸ਼ਾਂਤ ਹੋਏ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
60 ਸਾਲ ਦੀ ਔਰਤ ਕਰਵਾਉਂਦੀ ਸੀ ਗੰਦਾ ਕੰਮ, ਕਹਿੰਦੀ ਸੀ-ਕਿਸੇ 'ਚ ਹਿੰਮਤ ਨਹੀਂ ਕਿ ਜੋ ਸਾਡੇ ਇਥੇ ਛਾਪਾ ਮਾਰ ਸਕੇ
NEXT STORY