ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਐਤਵਾਰ ਸਵੇਰੇ ਇਕ ਕੈਬ ਖੱਡ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਪਿਤਾ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੈਬ ਸਵਾਰ ਥਾਂਦਿਕਾਸੀ ਤੋਂ ਲਾਮ ਵੱਲ ਜਾ ਰਹੇ ਸਨ, ਉਦੋਂ ਚਲਾਨ ਪਿੰਡ ਕੋਲ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਅਧਿਕਾਰੀਆਂ ਅਨੁਸਾਰ, ਕੈਬ ਡਰਾਈਵਰ ਅਰੁਣ ਕੁਮਾਰ (32) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਗਲਾਵ ਵਾਸੀ ਮੁਹੰਮਦ ਦੀਨ (65) ਅਤੇ ਉਸ ਦੇ ਪੁੱਤ ਮੁਹੰਮਦ ਅਸਲਮ (40) ਨੇ ਨੌਸ਼ਹਿਰਾ ਦੇ ਉੱਪ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਜੀ.ਐੱਮ.ਸੀ.ਐੱਚ.) 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਅਨੁਸਾਰ ਹਾਦਸੇ 'ਚ ਜ਼ਖ਼ਮੀ ਅਸਲਮ ਦੀ ਪਤਨੀ ਸ਼ਾਹਿਦਾ (40), ਪੁੱਤ ਆਤਿਸ਼ (10) ਅਤੇ ਰਜਾ (5), ਧੀ ਆਸਿਆ (7) ਅਤੇ ਭੈਣ ਜਰੀਨਾ (36) ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਜੀ.ਐੱਮ.ਸੀ.ਐੱਚ. 'ਚ ਇਲਾਜ ਕੀਤਾ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਖੁੱਲ੍ਹੇ ਰੱਖਾਂਗੇ ਆਪਣੇ ਦਰਵਾਜ਼ੇ : ਮਮਤਾ ਬੈਨਰਜੀ
NEXT STORY