ਨਵੀਂ ਦਿੱਲੀ– ਦਿੱਲੀ ’ਚ ਵਿਦਿਆਰਥਣ ’ਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁਲਜ਼ਮਾਂ ਦੀ ਇੰਨੀ ਹਿੰਮਤ ਅਖ਼ਿਰ ਹੋ ਕਿਵੇਂ ਗਈ? ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ’ਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ
ਦੱਸ ਦੇਈਏ ਕਿ ਉੱਤਮ ਨਗਰ ਨੇੜੇ ਬੁੱਧਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਨੇ ਕਥਿਤ ਤੌਰ ’ਤੇ 17 ਸਾਲ ਦੀ ਇਕ ਕੁੜੀ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲਸ ਮੁਤਾਬਕ, ਘਟਨਾ ਬਾਰੇ ਸਵੇਰੇ ਕਰੀਬ 9 ਵਜੇ ਜਾਣਕਾਰੀ ਮਿਲੀ। ਇਹ ਘਟਨਾ ਮੋਹਨ ਨਗਰ ਗਾਰਡਨ ਇਲਾਕੇ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼
ਆਲਮੀ ਚੁਣੌਤੀਆਂ ਦੇ ਹੱਲ ’ਚ ਭਾਰਤ ਦੀ ਅਹਿਮ ਭੂਮਿਕਾ : ਮੋਦੀ
NEXT STORY