ਪਾਵਟਾ— ਜੈਪੁਰ ਦੇ ਪਾਵਟਾ 'ਚ ਬੁੱੱਧਵਾਰ ਨੂੰ ਕੈਂਟਰ ਦੇ ਟੱਕਰ ਮਾਰਨ ਨਾਲ ਬਾਈਕ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਬਹੁਤ ਦੂਰ ਤੱਕ ਘਸੀਟਦੀ ਗਈ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਥੌੜੀ-ਥੌੜੀ ਦੂਰੀ 'ਤੇ ਮਿਲੀਆਂ।

ਪ੍ਰਾਗਪੁਰਾ ਥਾਣਾ ਇੰਚਾਰਜ਼ ਡਾ.ਸੁਰੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ8 'ਤੇ ਇਕ ਕੈਂਟਰ ਦਿੱਲੀ ਤੋਂ ਜੈਪੁਰ ਜਾ ਰਿਹਾ ਸੀ। ਇਕ ਬਾਈਕ ਤੋਂ ਤਿੰਨ ਲੋਕ ਵੀ ਜੈਪੁਰ ਵੱਲ ਜਾ ਰਹੇ ਸੀ। ਪਾਵਟਾ ਨੇੜੇ ਮੰਗਲਯਵਾਲੀ ਪਿਆਊ ਨੇੜੈ ਇਸ ਕੈਂਟਰ ਨੇ ਪਿੱਛੋਂ ਤੋਂ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ 'ਤੇ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ। ਉਥੋਂ ਗੁਜ਼ਰ ਰਹੇ ਵਾਹਨ ਚਾਲਕ ਅਤੇ ਪਿੰਡ ਵਾਸੀ ਮਦਦ ਲਈ ਆਏ। ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਥੌੜੀ ਦੇਰ 'ਚ ਪ੍ਰਾਗਪੁਰਾ ਥਾਣਾ ਪੁਲਸ ਉਥੇ ਪੁੱਜ ਗਈ।

ਪੁਲਸ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਟਰੱਕ ਨੂੰ ਹਟਾ ਕੇ ਜ਼ਾਮ ਖੁਲ੍ਹਵਾਇਆ। ਪੁਲਸ ਨੇ ਟਰੱਕ ਅਤੇ ਬਾਈਕ ਬਰਾਮਦ ਕਰ ਲਿਆ ਹੈ। ਪੁਲਸ ਨੇ ਪਰਿਵਾਰਕ ਮੈਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਭਾਰਤ-ਅਮਰੀਕਾ ਨੇ ਪਾਕਿਸਤਾਨ 'ਤੇ ਬੋਲਿਆ ਹਮਲਾ, ਕਿਹਾ— ਅੱਤਵਾਦ ਨੂੰ ਸ਼ਰਨ ਦੇਣਾ ਕਰੇ ਬੰਦ
NEXT STORY