ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਇਕ ਵਿਧਵਾ ਔਰਤ ਨੂੰ ਕੁਝ ਨੌਜਵਾਨਾਂ ਨੇ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਔਰਤ ਕਾਰ ਦੇ ਬੋਨਟ 'ਤੇ ਡਿੱਗ ਗਈ ਪਰ ਨੌਜਵਾਨਾਂ ਨੇ ਰਫ਼ਤਾਰ ਘੱਟ ਕੀਤੇ ਬਿਨਾਂ ਕਾਰ ਨੂੰ ਕਰੀਬ ਇਕ ਕਿਲੋਮੀਟਰ ਤੱਕ ਦੌੜਾਇਆ। ਜਦੋਂ ਕਾਰ ਦੀ ਰਫ਼ਤਾਰ ਹੌਲੀ ਪਈ ਤਾਂ ਔਰਤ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਹੀ ਨਹੀਂ ਦੋਸ਼ੀਆਂ ਨੇ ਉਸ ਦੇ ਬੇਟੇ ਨੂੰ ਵੀ ਕੁੱਟਿਆ। ਵਿਵਾਦ ਇੰਸਟਾਗ੍ਰਾਮ 'ਤੇ ਔਰਤ ਦੇ ਬੇਟੇ ਅਤੇ ਇਕ ਨੌਜਵਾਨ ਵਿਚਾਲੇ ਕਿਸੇ ਪੋਸਟ 'ਤੇ ਇਤਰਾਜ਼ਯੋਗ ਟਿੱਪਣੀ ਤੋਂ ਸ਼ੁਰੂ ਹੋਇਆ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ 'ਤੇ ਔਰਤ ਨੇ ਸੋਨੀਪਤ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ। ਸੋਨੀਪਤ ਦੇ ਸੈਕਟਰ-15 ਵਾਸੀ ਪੂਜਾ ਅਨੁਸਾਰ, ਉਨ੍ਹਾਂ ਦੇ ਬੇਟੇ ਰਿਸ਼ਭ (ਜਮਾਤ 10ਵੀਂ) ਦਾ ਮਾਡਲ ਟਾਊਨ ਦੇ ਸਾਤਵਿਕ ਨਾਂ ਦੇ ਇਕ ਨੌਜਵਾਨ ਨਾਲ ਇੰਸਟਾਗ੍ਰਾਮ 'ਤੇ ਵਿਵਾਦ ਹੋਇਆ। ਦੋਵੇਂ ਇਕ-ਦੂਜੇ ਨੂੰ ਫੋਲੋ ਕਰਦੇ ਸਨ ਪਰ ਇਕ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਬਹਿਸ ਹੋ ਗਈ। ਜਦੋਂ ਰਿਸ਼ਭ ਦੇ ਵੱਡੇ ਭਰਾ ਰਿਦਮ (ਜਮਾਤ 12ਵੀਂ) ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਤਵਿਕ ਨੇ ਸ਼ਨੀਵਾਰ (8 ਮਾਰਚ) ਨੂੰ ਉਨ੍ਹਾਂ ਨੂੰ ਮਾਡਲ ਟਾਊਨ ਬੁਲਾਇਆ। ਉਸ ਦੇ ਦੋਵੇਂ ਬੇਟੇ ਦੱਸੀ ਜਗ੍ਹਾ 'ਤੇ ਪਹੁੰਚ ਗਏ। ਉੱਥੇ ਪਹਿਲਾਂ ਤੋਂ ਮੌਜੂਦ ਸਾਤਵਿਕ ਅਤੇ ਉਸ ਦੇ ਦੋਸਤਾਂ ਨੇ ਦੋਵਾਂ ਭਰਾਵਾਂ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ 'ਚ ਫੈਲੀ ਬੀਮਾਰੀ, ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਛੁੱਟੀਆਂ
ਪੂਜਾ ਨੇ ਦੱਸਿਆ ਕਿ ਕੁੱਟਮਾਰ ਦੀ ਘਟਨਾ ਤੋਂ ਬਾਅਦ ਉਸ ਦੇ ਦੋਵੇਂ ਬੱਚੇ ਘਰ ਆ ਗਏ ਅਤੇ ਉਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਹ ਵਿਵਾਦ ਬਾਰੇ ਜਾਣਕਾਰੀ ਜੁਟਾ ਹੀ ਰਹੀ ਸੀ ਕਿ ਸ਼ਾਮ ਨੂੰ ਸਾਤਵਿਕ ਦੇ ਭਰਾ ਨੇ ਫੋਨ ਕਰ ਕੇ ਉਸ ਦੇ ਬੇਟੇ ਰਿਸ਼ਭ ਅਤੇ ਰਿਦਮ 'ਤੇ ਹੀ ਝਗੜਾ ਕਰਨ ਦਾ ਦੋਸ਼ ਲਗਾਇਆ। ਇਸ 'ਤੇ ਉਨ੍ਹਾਂ ਨੇ ਸਾਤਵਿਕ ਦੇ ਭਰਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਦੀ ਗਲਤੀ ਹੈ ਤਾਂ ਉਹ ਖ਼ੁਦ ਉਨ੍ਹਾਂ ਨੂੰ ਸਮਝਾਏਗੀ ਪਰ ਉਹ ਗਾਲ੍ਹਾਂ ਕੱਢਣ ਲੱਗਾ। ਇਸ 'ਤੇ ਉਸ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ 1.30 ਵਜੇ ਸਾਤਵਿਕ ਦੇ ਪਿਤਾ ਨੇ ਫੋਨ 'ਤੇ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੂਜਾ ਨੇ ਦੱਸਿਆ ਕਿ ਐਤਵਾਰ (9 ਮਾਰਚ) ਉਸ ਦਾ ਬੇਟਾ ਰਿਸ਼ਭ ਦੁੱਧ ਲੈਣ ਮਾਰਕੀਟ ਗਿਆ ਸੀ। ਦੁੱਧ ਖਰੀਦਣ ਤੋਂ ਬਾਅਦ ਉਹ ਡੀਏਵੀ ਸਕੂਲ ਕੋਲ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ। ਉਦੋਂ ਸਾਤਵਿਕ ਆਪਣੇ ਦੋਸਤਾਂ ਨਾਲ ਕਾਰ 'ਚ ਉੱਥੇ ਆਇਆ ਅਤੇ ਰਿਸ਼ਭ 'ਤੇ ਹਮਲਾ ਕਰ ਦਿੱਤਾ। ਰਿਸ਼ਭ ਨੇ ਉਸ ਨੂੰ ਸੂਚਨਾ ਦਿੱਤੀ ਤਾਂ ਉਹ ਤੁਰੰਤ ਆਪਣੇ ਰਿਸ਼ਤੇਦਾਰਾਂ ਨਾਲ ਮੌਕੇ 'ਤੇ ਪਹੁੰਚੀ ਅਤੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼। ਇਸ ਦੌਰਾਨ ਕਾਰ ਸਵਾਰਾਂ ਨੇ ਉਸ ਨੂੰ ਵੀ ਟੱਕਰ ਮਾਰ ਦਿੱਤੀ। ਉਹ ਅੰਸਤੁਲਿਤ ਹੋ ਕੇ ਕਾਰ ਦੇ ਬੋਨਟ 'ਤੇ ਡਿੱਗ ਗਈ। ਦੋਸ਼ੀ ਇਸੇ ਹਾਲਤ 'ਚ ਉਸ ਨੂੰ ਇਕ ਕਿਲੋਮੀਟਰ ਤੱਕ ਘੜੀਸਦੇ ਲੈ ਗਏ। ਇਸ ਤੋਂ ਬਾਅਦ ਸਪੀਡ ਹੌਲੀ ਹੋਈ ਤਾਂ ਉਸ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਜਾਨ ਬਚਾਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਾਤ 'ਤੇ ਸ਼ਰਾਰਤੀ ਅਨਸਰਾਂ ਦਾ ਹਮਲਾ, ਲਾੜੇ 'ਤੇ ਤਾਣ ਦਿੱਤੀ ਬੰਦੂਕ
NEXT STORY