ਗਾਜ਼ੀਆਬਾਦ– ਵਿਆਹ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਦੇਰ ਰਾਤ ਵਸੁੰਧਰਾ ਇਲਾਕੇ ’ਚ ਬੇਕਾਬੂ ਹੋ ਕੇ ਰੇਲਿੰਗ ਨੂੰ ਤੋੜਦੀ ਹੋਈ ਹਿੰਡਨ ਨਦੀ ’ਚ ਜਾ ਡਿੱਗੀ। ਇਸ ਹਾਦਸੇ ’ਚ ਕਾਰ ਸਵਾਰ ਮਮੇਰੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ। ਰਾਹਗੀਰ ਦੀ ਸੂਚਨਾ ਦੇ ਬਾਅਦ ਪਹੁੰਚੀ ਇੰਦਰਾਪੁਰਮ ਪੁਲਸ ਨੇ ਕ੍ਰੇਨ ਦੀ ਸਹਾਇਤਾ ਨਾਲ ਕਾਰ ਨੂੰ ਗੰਗਨਹਿਰ ’ਚੋਂ ਬਾਹਰ ਕੱਢਿਆ ਅਤੇ ਮ੍ਰਿਤਕਾਂ ਦੀ ਪਛਾਣ ਕਰਾਉਣ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਜਾਂਚ ’ਚ ਪਤਾ ਲੱਗਾ ਖੋੜਾ ਕਾਲੋਨੀ ਦੇ ਰਹਿਣ ਵਾਲੇ ਤਿੰਨੇ ਨੌਜਵਾਨ ਇੰਦਰਾਪੁਰਮ ’ਚ ਇਕ ਵਿਆਹ ’ਚ ਸ਼ਾਮਲ ਹੋਣ ਮਗਰੋਂ ਖੋੜਾ ਪਰਤ ਰਹੇ ਸਨ, ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੀ ਹਰ ਪਹਿਲੂ ’ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਮਾਂ ਨੇ ਖ਼ਤਰੇ 'ਚ ਪਾਈ ਪੁੱਤਰ ਦੀ ਜਾਨ, ਇਸ ਵਜ੍ਹਾ ਕਰਕੇ ਸਾੜ੍ਹੀ ਨਾਲ ਬੰਨ੍ਹ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ
ਦੀਪਕ ਵਿਹਾਰ, ਖੋਡਾ ਕਾਲੋਨੀ ਨਿਵਾਸੀ ਬੱਚਾ ਮਿਸ਼ਰਾ ਦੀ ਪੁੱਤਰੀ ਦਾ ਵੀਰਵਾਰ ਰਾਤ ਇੰਦਰਾਪੁਰਮ ਦੇ ਕਨਾਵਨੀ ਸਥਿਤ ਫਾਰਮ ਹਾਊਸ ’ਚ ਵਿਆਹ ਸੀ। ਵਿਆਹ ’ਚ ਸ਼ਾਮਿਲ ਹੋਣ ਲਈ ਗੁਆਂਢੀ ਸੋਨੂੰ (20) ਪੁੱਤਰ ਗੌਰੀ ਸ਼ੰਕਰ, ਦੇਵ ਗੁੱਪਤਾ (18) ਪੁੱਤਰ ਪ੍ਰਦੀਪ ਅਤੇ ਲਲਿਤ (22) ਪੁੱਤਰ ਨਰੇਸ਼ ਨਿਵਾਸੀ ਅਲੀਗੜ੍ਹ ਘਰੋਂ ਨਿਕਲੇ ਸਨ। ਦੱਸਿਆ ਗਿਆ ਹੈ ਕਿ ਦੇਰ ਰਾਤ ਕਰੀਬ 1 ਵਜੇ ਜਦੋਂ ਉਹ ਤਿੰਨੋਂ ਨੌਜਵਾਨ ਆਪਣੇ ਘਰ ਲਈ ਪਰਤ ਰਹੇ ਸਨ ਕਿ ਵਸੁੰਧਰਾ ਪੁਲਸ ਚੌਂਕੀ ਨੇੜੇ ਕਨਾਵਨੀ ਪੁਲੀ ’ਤੇ ਉਨ੍ਹਾਂ ਦੀ ਕਾਰ ਰੇਲਿੰਗ ਨੂੰ ਤੋੜਦੀ ਹੋਈ ਹਿੰਡਨ ਨਦੀ ’ਚ ਜਾ ਡਿੱਗੀ। ਹਾਦਸੇ ’ਚ ਤਿੰਨੋਂ ਨੌਜਵਾਨ ਮੌਤ ਦਾ ਸ਼ਿਕਾਰ ਹੋ ਗਏ। ਸੋਨੂੰ ਅਤੇ ਲਲਿਤ ਆਪਸ ’ਚ ਮਮੇਰੇ ਭਰਾ ਸਨ। ਪੁਲਸ ਦਾ ਕਹਿਣਾ ਹੈ ਕਿ ਇਕ ਰਾਹਗੀਰ ਨੇ ਹਾਦਸੇ ਦੀ ਸੂਚਨਾ ਦਿੱਤੀ ਸੀ। ਜਿਸਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਹੀ ਕਰੇਨ ਮੰਗਵਾ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਅਤੇ ਕਾਰ ਨੂੰ ਕੱਢ ਕੇ ਉਸ ਵਿਚੋਂ ਤਿੰਨੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ– ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ
ਜੰਮੂ-ਕਸ਼ਮੀਰ ਪੁਲਸ ਦੀ ਪਹਿਲ; ਨਾਬਾਲਗ ਕੁੜੀ ਸਮੇਤ 5 ਲਾਪਤਾ ਲੋਕ ਆਪਣੇ ਪਰਿਵਾਰਾਂ ਨੂੰ ਮੁੜ ਮਿਲੇ
NEXT STORY