ਨਵੀਂ ਦਿੱਲੀ—ਤੰਗ ਜੀਨਜ਼ ਪਹਿਨ ਕੇ ਲਾਂਗ ਡਰਾਈਵ 'ਤੇ ਗਏ ਦਿੱਲੀ ਦੇ ਇੱਕ ਨੌਜਵਾਨ ਨੂੰ ਕਾਰਡੀਅਕ ਅਟੈਕ ਆਉਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਹਾਰਟ ਬੀਟ ਅਤੇ ਨਬਜ਼ ਰੁਕਣ ਦੇ ਨਾਲ ਹੀ ਸਰੀਰ ਦੇ ਅੰਗ ਨੀਲੇ ਪੈ ਗਏ। ਡਾਕਟਰਾਂ ਨੇ 45 ਮਿੰਟਾਂ ਤੱਕ ਲਗਾਤਾਰ ਸੀ.ਪੀ.ਆਰ. ਦਿੱਤਾ, ਜਿਸ ਤੋਂ ਬਾਅਦ ਹਾਰਟ ਬੀਟ ਅਤੇ ਨਬਜ਼ ਵਾਪਸ ਆਈ। ਡਾਕਟਰਾਂ ਮੁਤਾਬਕ ਤੰਗ ਜੀਨਜ਼ 'ਚ ਲਗਾਤਾਰ 8 ਘੰਟਿਆਂ ਤੱਕ ਆਟੋਮੈਟਿਕ ਕਾਰ ਚਲਾਉਣ ਦੌਰਾਨ ਪੈਰਾਂ 'ਚ ਖੂਨ ਦਾ ਕਲੋਟ ਜੰਮ ਗਿਆ, ਜੋ ਟੁੱਟ ਕੇ ਫੇਫੜਿਆਂ ਤੱਕ ਪਹੁੰਚ ਗਿਆ, ਜਿਸ ਕਾਰਨ ਉਸ ਨੂੰ ਕਾਰਡੀਅਕ ਅਟੈਕ ਆ ਗਿਆ। ਫੇਫੜਿਆ ਦੀਆਂ ਨਾੜੀਆਂ 'ਚ ਖੂਨ ਦੀ ਸਪਲਾਈ ਰੁਕਣ ਨੂੰ ਪਲਮੋਨਰੀ ਐਬੋਲਿਜ਼ਮ ਕਹਿੰਦੇ ਹਨ।
ਦੱਸਣਯੋਗ ਹੈ ਕਿ ਪੀਤਮਪੁਰਾ ਨਿਵਾਸੀ ਸੌਰਭ ਸ਼ਰਮਾ 10 ਅਕਤੂਬਰ ਨੂੰ ਕਾਰ ਰਾਹੀਂ ਰਿਸ਼ੀਕੇਸ਼ ਗਿਆ ਸੀ। ਉੱਥੇ ਪਹੁੰਚਣ ਤੇ ਉਸ ਨੂੰ ਤਕਲੀਫ ਹੋਈ ਤਾਂ ਕਿਸੇ ਹੋਰ ਦੀ ਮਦਦ ਨਾਲ 12 ਅਕਤੂਬਰ ਨੂੰ ਦਿੱਲੀ ਵਾਪਸ ਆ ਗਿਆ। ਘਰ 'ਚ ਪਹੁੰਚ ਕੇ ਬੇਹੋਸ਼ ਹੋਏ ਸੌਰਭ ਨੂੰ ਪਰਿਵਾਰਿਕ ਮੈਂਬਰ ਮੈਕਸ ਹਸਪਤਾਲ ਲੈ ਕੇ ਪਹੁੰਚ ਗਏ, ਜਿੱਥੇ ਜਾਂਚ 'ਚ ਪਤਾ ਲੱਗਿਆ ਕਿ ਪਲਮੋਨਰੀ ਐਬੋਲਿਜ਼ਮ ਦੇ ਕਾਰਨ ਕਾਰਡੀਅਕ ਅਟੈਕ ਆਇਆ ਹੈ।
ਪਲਮੋਨਰੀ ਐਬੋਲਿਜ਼ਮ ਦਾ ਕਾਰਨ ਤੰਗ ਕੱਪੜੇ-
ਦਿਲ ਦੀ ਬੀਮਾਰੀ ਦੇ ਮਾਹਰ ਡਾਕਟਰ ਡਾ. ਨਵੀਨ ਭਾਮਰੀ ਨੇ ਦੱਸਿਆ ਹੈ ਕਿ ਸੌਰਭ ਦਾ ਸਾਹ ਰੁਕ ਗਿਆ ਸੀ। ਬਲੱਡ ਪ੍ਰੈਸ਼ਰ ਜਾਂ ਨਬਜ਼ ਵੀ ਰਿਕਾਰਡ ਨਹੀਂ ਹੋ ਰਹੀ ਸੀ। ਸੀ.ਪੀ.ਆਰ. ਰਾਹੀਂ ਧੜਕਣ ਸ਼ੁਰੂ ਹੋਈ ਅਤੇ ਉਹ ਹੋਸ਼ 'ਚ ਆਇਆ। 24 ਘੰਟਿਆਂ 'ਚ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸਥਿਰ ਹੋਇਆ। ਉਨ੍ਹਾਂ ਨੂੰ ਪਿਸ਼ਾਬ ਨਹੀਂ ਆ ਰਿਹਾ ਸੀ। ਸਾਨੂੰ ਸਮਝ ਆਈ ਕਿ ਪਲਮੋਨਰੀ ਐਬੋਲਿਜ਼ਮ ਦਾ ਕਾਰਨ ਤੰਗ ਕੱਪੜੇ ਪਹਿਨ ਕੇ ਲਾਂਗ ਡਰਾਈਵ ਕਰਨਾ ਹੈ।
ਤੰਗ ਕੱਪੜੇ ਪਹਿਨ ਕੇ ਲੰਬੀ ਯਾਤਰਾ ਵੀ ਖਤਰਨਾਕ-
ਲੰਬੇ ਸਫਰ 'ਚ ਢਿੱਲੇ ਕੱਪੜੇ ਪਹਿਨੇ, ਹਰ ਘੰਟੇ ਬ੍ਰੇਕ ਲਉ। ਸੌਰਭ ਦਾ ਇਲਾਜ ਕਰਨ ਵਾਲੇ ਡਾਕਟਰ ਯੋਗੇਸ਼ ਕੁਮਾਰ ਛਾਬੜੇ ਨੇ ਕਿਹਾ ਹੈ ਕਿ ਤੰਗ ਕੱਪੜੇ ਪਹਿਨ ਕੇ ਲਾਂਗ ਡਰਾਈਵ ਕਰਨਾ ਖਤਰਨਾਕ ਹੋ ਸਕਦਾ ਹੈ। ਫਲਾਈਟ 'ਚ ਤੰਗ ਕੱਪੜੇ ਪਹਿਨ ਕੇ ਲੰਬੀ ਯਾਤਰਾ ਵੀ ਖਤਰਨਾਕ ਹੋ ਸਕਦੀ ਹੈ।
ਭਗਵਾਨ ਇੰਦਰ ਦਾ ਸਿੰਘਾਸਨ ਮਿਲੇ ਤਾਂ ਵੀ ਸ਼ਿਵ ਸੈਨਾ ਭਾਜਪਾ ਨਾਲ ਨਹੀਂ ਆਏਗੀ : ਰਾਊਤ
NEXT STORY