ਨਵੀਂ ਦਿੱਲੀ- ਗੁਰਦੁਆਰਾ ਗੁਰੂ ਕਾ ਬਾਗ਼, ਜੋਤੀ ਨਗਰ, ਦਿੱਲੀ ਦੀ 4 ਕਿੱਲੇ ਜ਼ਮੀਨ ਨੂੰ ਵੇਚਣ ਦਾ ਮੁੱਦਾ ਦਿੱਲੀ ਦੀ ਸਿੱਖ ਸਿਆਸਤ 'ਚ ਭੱਖਿਆ ਹੋਇਆ ਹੈ। ਇਹ ਜ਼ਮੀਨ ਕਰੋੜਾਂ ਦੀ ਦੱਸੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਰਾਹੀਂ ਜੀ.ਕੇ. ਨੇ ਜਥੇਦਾਰ ਨੂੰ ਉਕਤ ਜ਼ਮੀਨ ਵੇਚਣ ਸੰਬੰਧੀ ਤੁਰੰਤ ਪੜਤਾਲ ਕਮੇਟੀ ਬਣਾ ਕੇ ਦਿੱਲੀ ਕਮੇਟੀ ਅਹੁਦੇਦਾਰਾਂ ਅਤੇ ਡੇਰਾ ਕਾਰਸੇਵਾ ਪਾਸੋਂ ਸਾਰੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਜੀ.ਕੇ. ਨੇ ਕਿਹਾ ਹੈ ਕਿ ਜੇਕਰ ਕੋਈ ਜ਼ਮੀਨ ਭੂ-ਮਾਫੀਆ ਕੋਲ ਗਈ ਹੈ ਤਾਂ ਉਹ ਵੀ ਤੁਰੰਤ ਵਾਪਸ ਲਈ ਜਾਵੇ। ਇਸ ਗੱਲ ਦੀ ਵੀ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਇਹ ਜ਼ਮੀਨ ਵੇਚਣ ਦਾ ਫੈਸਲਾ ਕਿਸ ਨੇ, ਕਿਉਂ ਅਤੇ ਕਿਹੜੇ ਹਾਲਾਤਾਂ ਹੇਠ ਲਿਆ ਹੈ? ਮਾਮਲੇ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਦਿੱਲੀ ਦੇ ਜੋਤੀ ਨਗਰ ਵਿਚਾਲੇ 50 ਸਾਲ ਪਹਿਲੇ ਕਬਾੜ ਕਾਰੋਬਾਰ ਦੇ ਵੱਡੇ ਵਪਾਰੀ ਸਰਦਾਰ ਰਘਬੀਰ ਸਿੰਘ ਦੀ ਬੜੀਆਂ ਜ਼ਮੀਨਾਂ ਸਨ।
ਇਹ ਵੀ ਪੜ੍ਹੋ : ਹਰਿਆਣਾ 'ਚ 'ਆਪ' ਦੀ ਰੈਲੀ, ਕੇਜਰੀਵਾਲ ਬੋਲੇ- ਇਸ ਵਾਰ ਪੜ੍ਹੇ-ਲਿਖੇ ਨੂੰ ਵੋਟ ਦੇਣਾ
ਉਹ ਦਿੱਲੀ ਦੇ ਪਟੇਲ ਨਗਰ ਵਿਖੇ ਰਹਿੰਦੇ ਸਨ। ਉਨ੍ਹਾਂ ਦੀ ਇੱਛਾ ਆਪਣੀ ਜ਼ਮੀਨ ਨੂੰ ਪੰਥਕ ਅਤੇ ਵਿਦਿਅਕ ਕਾਰਜਾਂ ਲਈ ਵਰਤਣ ਦੀ ਸੀ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਮੇਰੇ ਮਰਹੂਮ ਪਿਤਾ, ਜਥੇਦਾਰ ਸੰਤੋਖ ਸਿੰਘ ਨਾਲ ਕੀਤਾ ਸੀ। ਉਦੋਂ ਜਥੇਦਾਰ ਸੰਤੋਖ ਸਿੰਘ ਨੇ ਸਰਦਾਰ ਰਘਬੀਰ ਸਿੰਘ ਨੂੰ ਆਪਣੀ ਇਹ ਬੇਸ਼ਕੀਮਤੀ ਜ਼ਮੀਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਧਣ ਦਾ ਸੁਝਾਅ ਦਿੱਤਾ ਸੀ। ਸਰਦਾਰ ਰਘਬੀਰ ਸਿੰਘ ਨੇ ਜਥੇਦਾਰ ਸੰਤੋਖ ਸਿੰਘ ਦੀ ਸਲਾਹ ਨੂੰ ਮੰਨਦੇ ਹੋਏ ਆਪਣੀ ਜ਼ਮੀਨ ਦਿੱਲੀ ਕਮੇਟੀ ਦੇ ਹਵਾਲੇ ਕਰ ਦਿੱਤੀ ਸੀ। ਇਸ ਜ਼ਮੀਨ 'ਤੇ ਫਿਲਹਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਗੁਰੂ ਰਾਮਦਾਸ ਐਜੂਕੇਸ਼ਨ ਕਾਲਜ ਅਤੇ ਗੁਰਦੁਆਰਾ ਗੁਰੂ ਕਾ ਬਾਗ਼ ਸਥਾਪਤ ਹੈ। ਸਕੂਲ ਅਤੇ ਕਾਲਜ ਤੋਂ ਬਾਅਦ ਦਿੱਲੀ ਕਮੇਟੀ ਨੇ ਇਹ 15 ਕਿੱਲੇ ਜ਼ਮੀਨ ਕਾਰਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਨੂੰ ਗੁਰਦੁਆਰਾ ਗੁਰੂ ਕਾ ਬਾਗ਼ ਬਣਾਉਣ ਲਈ ਸੌਂਪ ਦਿੱਤੀ ਸੀ ਪਰ ਹੁਣ ਜਾਣਕਾਰੀ ਆ ਰਹੀ ਹੈ ਕਿ ਗੁਰਦੁਆਰਾ ਗੁਰੂ ਕਾ ਬਾਗ਼ ਵਾਲੀ 15 ਕਿੱਲੇ ਜ਼ਮੀਨ ਵਿਚੋਂ 4 ਕਿੱਲੇ ਜ਼ਮੀਨ ਕਥਿਤ ਤੌਰ ‘ਤੇ ਵੇਚ ਦਿੱਤੀ ਗਈ ਹੈ। ਬੀਤੇ ਕਈ ਦਿਨਾਂ ਤੋਂ ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਰੌਲਾ ਪੈ ਰਿਹਾ ਹੈ। ਭਾਈ ਮਤੀ ਦਾਸ ਸੇਵਾ ਸਿਮਰਨ ਸੋਸਾਇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਅਤੇ ਸਮਾਜਿਕ ਕਾਰਕੁੰਨ ਮਹਿੰਦਰ ਸਿੰਘ ਸ਼ਾਹਦਰਾ ਨੇ ਇਸ ਸੰਬੰਧੀ ਕਾਫ਼ੀ ਉਪਯੋਗੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਹਾਲਾਂਕਿ ਇਸ ਸਾਰੇ ਰੋਲੇ 'ਤੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਜ਼ਮੀਨ ਵੇਚਣ ਬਾਰੇ 24 ਜਨਵਰੀ ਰਾਤ ਨੂੰ ਸੋਸ਼ਲ ਮੀਡੀਆ ਰਾਹੀਂ ਖੰਡਣ ਸਾਹਮਣੇ ਆਉਂਦਾ ਹੈ ਪਰ 25 ਜਨਵਰੀ ਨੂੰ ਬਾਬਾ ਬਚਨ ਸਿੰਘ ਮੁਖੀ (ਕਾਰਸੇਵਾ ਸੰਪਰਦਾ ਬਾਬਾ ਹਰਬੰਸ ਸਿੰਘ ਜੀ) ਦੀ ਮਹਿੰਦਰ ਸਿੰਘ ਸ਼ਾਹਦਰਾ ਦੀ ਵੀਡੀਓ ਰਾਹੀਂ ਜ਼ਮੀਨ ਵੇਚਣ ਦੀ ਪੁਸ਼ਟੀ ਸਾਹਮਣੇ ਆ ਜਾਂਦੀ ਹੈ। ਭਰੋਸੇਯੋਗ ਸੰਗਤਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਗੁਰੂ ਕਾ ਬਾਗ਼ ਦੀ 4 ਕਿੱਲੇ ਜ਼ਮੀਨ ਨੂੰ ਵੇਚਣ ਵਿਚ ਦਿੱਲੀ ਕਮੇਟੀ ਦੇ ਮੈਂਬਰ ਅਤੇ ਕਾਰਸੇਵਾ ਸੰਪਰਦਾ ਦੇ ਕੁਝ ਲੋਕ ਵੀ ਸ਼ਾਮਲ ਹਨ। ਦਿੱਲੀ ਦੀ ਸੰਗਤ ਵਿਚ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਘਾੜਤ ਕਰਨ ਵਾਲੇ ਸਚਖੰਡਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਪ੍ਰਤੀ ਬਹੁਤ ਆਦਰ ਅਤੇ ਸਨੇਹ ਹੈ। ਇਸ ਵੇਲੇ ਦੇ ਮੌਜੂਦਾ ਮੁਖੀ ਬਾਬਾ ਬਚਨ ਸਿੰਘ ਦੀਆਂ ਸੇਵਾਵਾਂ ਵੀ ਬੇਮਿਸਾਲ ਅਤੇ ਸੰਗਤਾਂ ਨੂੰ ਮੰਨ ਭਾਉਂਦੀਆਂ ਹਨ। ਇਸ ਲਈ ਕਾਰਸੇਵਾ ਸੰਪਰਦਾ ਦੇ ਕੁਝ ਲੋਕਾਂ ਦਾ ਇਸ ਮਾਮਲੇ ਵਿਚ ਨਾਮ ਆਉਣਾ ਮੰਦਭਾਗਾ ਹੈ। ਨਾਲ ਹੀ ਪਹਿਲਾਂ ਕਥਿਤ ਤੌਰ ਉਤੇ ਵੇਚੀ ਗਈ 3 ਕਿੱਲੇ ਜ਼ਮੀਨ ਉਤੇ ਫਲੈਟ ਉਸਰਣ ਦਾ ਦਾਅਵਾ ਵੀ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਹੀ ਹੁਣ ਕਥਿਤ ਤੌਰ ‘ਤੇ ਵੇਚੀ ਗਈ ਕਹੀਂ ਜਾ ਰਹੀ 1 ਕਿੱਲੇ ਜ਼ਮੀਨ ਨੂੰ ਸਿੱਧਾ ਰੋਡ ਮੁਹਈਆ ਕਰਵਾਉਣ ਲਈ ਕੁਝ ਸਰਕਾਰੀ ਲੋਕਾਂ ਅਤੇ ਡੇਰਾ ਕਾਰਸੇਵਾ ਦੇ ਕੁਝ ਲੋਕਾਂ ਦੇ ਗੁੰਝਲਦਾਰ ਰਿਸ਼ਤੇ ਵੀ ਸ਼ੱਕੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਕਾਂਗਰਸ ਦੀਆਂ ਰੈਲੀਆਂ 'ਚ ਪੈਦਾ ਕਰ ਰਹੀ ਹੈ ਰੁਕਾਵਟ : ਮਲਿਕਾਰਜੁਨ ਖੜਗੇ
ਇਸ ਸੰਬੰਧੀ ਬੀਤੇ ਦਿਨੀਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਦਿੱਲੀ ਸਰਕਾਰ ਦੇ ਮੰਤਰੀ ਅਤੇ ਸਥਾਨਕ ਵਿਧਾਇਕ ਸ੍ਰੀ ਗੋਪਾਲ ਰਾਇ ਦੀ ਫੋਟੋ ਦਾ ਬੋਰਡ ਪਿਛੇ ਲਗਾ ਕੇ ਸਥਾਨਕ ਨਿਗਮ ਪ੍ਰੀਸ਼ਦ ਵੱਲੋਂ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੇ ‘ਅਪ੍ਰੋਚ ਰੋਡ’ ਨੂੰ ਅੰਦਰ ਗੁਰਦੁਆਰਾ ਸਾਹਿਬ ਤੱਕ ਪੱਕਾ ਕਰਨ ਦੇ ਕਾਰਜ਼ ਦਾ ਉਦਘਾਟਨ ਕੀਤਾ ਗਿਆ ਹੈ। ਸਥਾਨਕ ਸੰਗਤਾਂ ਨੇ ਸਾਨੂੰ ਦਸਿਆ ਹੈ ਕਿ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਰਾਤ ਨੂੰ ਕਾਰਸੇਵਾ ਵਾਲੇ ਸੇਵਾਦਾਰਾਂ ਵੱਲੋਂ ਕੁੱਤਿਆਂ ਨੂੰ ਖੁੱਲ੍ਹਾ ਛੱਡਿਆ ਜਾਂਦਾ ਸੀ। ਸੰਗਤਾਂ ਹਫ਼ਤੇ ਅੰਦਰ ਇਕ ਵਾਰ ਆ ਕੇ ਨਾਮ ਸਿਮਰਨ ਕਰਦੀਆਂ ਸਨ ਪਰ ਹੁਣ ਕੁੱਤਿਆਂ ਨੂੰ ਦਿਨ ਵੇਲੇ ਹੀ ਖੁੱਲ੍ਹਾ ਛੱਡਿਆ ਜਾ ਰਿਹਾ ਹੈ। ਜਿਸ ਕਰਕੇ ਸੰਗਤਾਂ ਵਿਚ ਇਸ ਵੇਲੇ ਡਰ ਦਾ ਮਾਹੌਲ ਸਿਰਜ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੌਮ ਦੀ ਇਸ ਬੇਸ਼ਕੀਮਤੀ ਜ਼ਮੀਨ ਨੂੰ ਹੜੱਪਣ ਲਈ ਭੂ-ਮਾਫੀਆ, ਸਰਕਾਰੀ ਤੰਤਰ ਅਤੇ ਧਾਰਮਿਕ ਆਗੂਆਂ ਦਾ ਗਠਜੋੜ ਸਰਗਰਮ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭੂ-ਮਾਫੀਆ ਦੀ ਅੰਦਰ ਖਾਤੇ ਮਦਦ ਸਿੱਖ ਪੰਥ ਦੇ ਕੁਝ ਜ਼ਿੰਮੇਵਾਰ ਲੋਕ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ
NEXT STORY