ਸ਼੍ਰੀਨਗਰ/ਅਖਨੂਰ (ਏਜੰਸੀ, ਕਿਸ਼ੋਰ) : ਸੀ. ਬੀ. ਆਈ. ਨੇ ਜੰਮੂ-ਕਸ਼ਮੀਰ ’ਚ ਰਿਸ਼ਵਤਖੋਰੀ ਦੇ ਮਾਮਲੇ ’ਚ ਇਕ ਸਬ-ਡਿਵੀਜ਼ਨਲ ਖੇਤੀਬਾੜੀ ਅਧਿਕਾਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਰਾਜਨ ਸ਼ਰਮਾ ਨੇ ਏਕੀਕ੍ਰਿਤ ਖੇਤੀਬਾੜੀ ਵਿਕਾਸ ਪ੍ਰੋਗਰਾਮ ਅਧੀਨ ਸਬਸਿਡੀ ਜਾਰੀ ਕਰਨ ਦੇ ਬਦਲੇ ਉਸ ਤੋਂ 35,000 ਰੁਪਏ ਦੀ ਰਿਸ਼ਵਤ ਮੰਗੀ ਹੈ। ਰਾਜਨ ਸ਼ਰਮਾ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਖੇਤੀਬਾੜੀ ਵਿਸਥਾਰ ਸਹਾਇਕ ਅਭਿਲਾਸ਼ੀ ਸ਼ਰਮਾ ਜਾਂ ਇਕ ਹੋਰ ਵਿਅਕਤੀ ਅਸ਼ੋਕ ਕੁਮਾਰ ਨੂੰ ਸੌਂਪਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਰਾਹੁਲ ਨੂੰ ਪਾਰਟੀ ਛੱਡ ਕੇ 'ਸਟੈਂਡ-ਅੱਪ ਕਾਮੇਡੀਅਨ' ਬਣ ਜਾਣਾ ਚਾਹੀਦਾ ਹੈ : CM ਫੜਨਵੀਸ
ਸ਼ਿਕਾਇਤ ਦੇ ਆਧਾਰ ’ਤੇ ਸੀ. ਬੀ. ਆਈ. ਨੇ ਕੇਸ ਦਰਜ ਕੀਤਾ ਤੇ ਜਾਲ ਵਿਛਾਇਆ। ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਉਕਤ 2 ਵਿਅਕਤੀਆਂ ਨੂੰ ਰੰਗੇ ਹੱਥੀਂ ਫੜ ਲਿਆ। ਰਾਜਨ ਸ਼ਰਮਾ ਨੂੰ ਬਾਅਦ ’ਚ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2029 ਤੱਕ ਭਾਰਤ ਹੋਵੇਗਾ 'ਨਸ਼ਾ ਮੁਕਤ': ਕੇਂਦਰ ਵੱਲੋਂ 3 ਸਾਲਾ ਮਾਸਟਰ ਪਲਾਨ ਤਿਆਰ, ਲਾਗੂ ਹੋਣਗੇ 200 ਤੋਂ ਵੱਧ ਫ਼ੈਸਲੇ
NEXT STORY