ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ CBI ਨੇ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਸਿੱਖ ਦੰਗੇ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। 2005 'ਚ ਨਾਨਾਵਤੀ ਕਮਿਸ਼ਨ ਮਾਮਲੇ ਵਿਚ ਕੇਸ ਦਰਜ ਹੋਇਆ ਸੀ। ਕੋਰਟ ਨੇ ਇਸ ਮਾਮਲੇ 'ਚ CBI ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਸਿੱਕਮ 'ਚ ਫਸੇ 500 ਸੈਲਾਨੀਆਂ ਲਈ ਫ਼ਰਿਸ਼ਤਾ ਬਣ ਪਹੁੰਚੀ ਭਾਰਤੀ ਫ਼ੌਜ, ਸੁਰੱਖਿਅਤ ਕੱਢੇ ਬਾਹਰ
ਇਹ ਮਾਮਲਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ ਵਿਚ ਇਕ ਗੁਰਦੁਆਰਾ ਸਾਹਿਬ 'ਚ ਅੱਗ ਲਾਏ ਜਾਣ ਅਤੇ 3 ਲੋਕਾਂ ਦੇ ਕਤਲ ਨਾਲ ਜੁੜਿਆ ਹੈ। CBI ਨੇ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਖ਼ਲ ਆਪਣੇ ਦੋਸ਼ ਪੱਤਰ 'ਚ ਕਿਹਾ ਹੈ ਕਿ ਜਗਦੀਸ਼ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ। ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਣ ਸਿੰਘ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼
ਅਧਿਕਾਰੀਆਂ ਮੁਤਾਬਕ ਏਜੰਸੀ ਨੇ ਜਗਦੀਸ਼ ਖ਼ਿਲਾਫ਼ ਆਈ. ਪੀ. ਸੀ. ਦੀਆਂ ਧਾਰਾਵਾਂ- 147 (ਦੰਗਾ), 109 (ਉਕਸਾਉਣ) ਅਤੇ 302 (ਕਤਲ) ਤਹਿਤ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਅਦਾਲਤ 2 ਜੂਨ 2023 ਨੂੰ ਦੋਸ਼ਾਂ 'ਤੇ ਵਿਚਾਰ ਕਰੇਗੀ।
ਕਰਨਾਟਕ ਨੇ ਮੁਹੱਬਤ ਦੀਆਂ ਲੱਖਾਂ ਦੁਕਾਨਾਂ ਖੋਲ੍ਹੀਆਂ, ਸੂਬੇ 'ਚ ਦੇਵਾਂਗੇ ਭ੍ਰਿਸ਼ਟਾਚਾਰ ਮੁਕਤ ਸਰਕਾਰ: ਰਾਹੁਲ
NEXT STORY