ਨਵੀਂ ਦਿੱਲੀ- ਕਾਂਗਰਸ ਨੇ ਐਤਵਾਰ ਨੂੰ ਇਸ ਗੱਲ 'ਤੇ ਚਿੰਤਾ ਜਤਾਈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ 12ਵੀਂ ਜਮਾਤ ਦੇ 20 ਲੱਖ ਵਿਦਿਆਰਥੀਆਂ ਦੀਆਂ ਉੱਤਰ ਪੁਸਤਿਕਾਵਾਂ ਜਨਤਕ ਤੌਰ 'ਤੇ ਉਪਲੱਬਧ ਪਾਈਆਂ ਗਈਆਂ ਹਨ ਅਤੇ ਉਸ ਨੇ ਇਸ ਨੂੰ 'ਵੱਡੇ ਪੈਮਾਨੇ 'ਤੇ ਡਾਟਾ ਲੀਕ' ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਪ੍ਰਾਇਵੇਸੀ ਖ਼ਤਰੇ 'ਚ ਪੈ ਗਈ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਇਕ ਵਾਰ ਫਿਰ ਸੀਓਈਐੱਮਪੀਟੀ ਕੰਪਨੀ ਦੀ ਅਯੋਗਤਾ ਅਤੇ ਲਾਪਰਵਾਹੀ ਸਾਹਮਣੇ ਆਈ ਹੈ। ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਮੰਤਰੀ ਪ੍ਰਧਾਨ ਅਤੇ 'ਘਪਲਾ ਮੰਤਰਾਲਾ' ਨਾਲ ਜੁੜੇ ਘਟਨਾਕ੍ਰਮ 'ਚ ਅੱਜ ਇਹ ਸਾਹਮਣੇ ਆਇਆ ਹੈ ਕਿ ਸੀਬੀਐੱਸਈ ਦੇ 12ਵੀਂ ਜਮਾਤ ਦੇ 20 ਲੱਖ ਵਿਦਿਆਰਥੀਆਂ ਦੀਆਂ ਉੱਤਰ ਪੁਸਤਿਕਾਵਾਂ ਜਨਤਕ ਖੇਤਰ 'ਚ ਉਪਲੱਬਧ ਸਨ।'' ਉਨ੍ਹਾਂ ਕਿਹਾ,''ਇਹ ਬੇਹੱਦ ਵੱਡੇ ਪੈਮਾਨੇ 'ਤੇ ਹੋਇਆ ਡਾਟਾ ਲੀਕ ਹੈ, ਜਿਸ ਨੇ 20 ਲੱਖ ਵਿਦਿਆਰਥੀਆਂ ਦੀ ਪ੍ਰਾਇਵੇਸੀ ਨੂੰ ਖ਼ਤਰੇ 'ਚ ਪਾ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਸੀਓਈਐੱਮਪੀਟੀ ਦੀ ਅਯੋਗਤਾ ਅਤੇ ਅਸੰਵੇਦਨਸ਼ੀਲਤਾ ਇਕ ਵਾਰ ਫਿਰ ਸਾਹਮਣੇ ਆਈ ਹੈ।

ਉਨ੍ਹਾਂ ਕਿਹਾ,''ਇਹੀ ਉਹ ਕੰਪਨੀ ਹੈ, ਜਿਸ ਨੂੰ ਸੀਬੀਐੱਸਈ ਨੇ ਪ੍ਰਸਤਾਵ ਅਪੀਲ ਪੱਤਰ (ਆਰਐੱਫਪੀ) 'ਚ ਤਕਨੀਕੀ ਸ਼ਰਤਾਂ ਨਾਲ ਛੇੜਛਾੜ ਤੋਂ ਬਾਅਦ ਠੇਕਾ ਦਿੱਤਾ ਸੀ, ਜਿਸ ਤੋਂ ਸੀਓਈਐੱਮਪੀਟੀ ਨੂੰ ਫਾਇਦਾ ਪਹੁੰਚਿਆ।'' ਰਮੇਸ਼ ਨੇ ਕਿਹਾ,''ਸਾਹਮਣੇ ਆਈਆਂ ਉੱਤਰ-ਪੁਸਤਿਕਾਵਾਂ 'ਚ ਕਾਗਜ਼ ਦੇ ਮੁੜਨ ਦੇ ਨਿਸ਼ਾਨ ਅਤੇ ਪਰਛਾਈ ਵਰਗਾ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ, ਜੋ ਆਮ ਤੌਰ 'ਤੇ ਸਕੈਨਿੰਗ ਮਸ਼ੀਨਾਂ ਦੀ ਬਜਾਏ ਮੋਬਾਈਲ ਫਓਨ ਨਾਲ ਕੀਤੇ ਗਏ ਸਕੈਨ ਨਾਲ ਜੁੜਏ ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਤੀਜੇ ਆਰਐੱਫਪੀ 'ਚ ਰੋਬੋਟਿਕ ਸਕੈਨਰ ਦੀ ਸ਼ਰਤ ਹਟਾ ਦਿੱਤੀ ਗਈ ਹੈ। ਇਸ ਲਈ, ਸਵਾਲ ਇਹ ਹੈ ਕਿ COEMPT ਨੇ ਕਿਸ ਤਰ੍ਹਾਂ ਦੇ ਸਕੈਨਰਾਂ ਦੀ ਵਰਤੋਂ ਕੀਤੀ?" ਸਕੈਨ ਗੁਣਵੱਤਾ ਇੰਨੀ ਮਾੜੀ ਕਿਉਂ ਹੈ?''
ਰਮੇਸ਼ ਨੇ 'X' 'ਤੇ ਇਕ ਪੋਸਟ ਟੈਗ ਕੀਤੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ CBSE ਲੋਕਾਂ ਨੇ ਆਪਣੀ AWS (Amazon Web Services) ਬਕੇਟ ਨੂੰ ਸਹੀ ਢੰਗ ਨਾਲ ਕੌਂਫਿਗਰ ਨਹੀਂ ਕੀਤਾ ਅਤੇ ਹੁਣ "ਅਸੀਂ 2026 ਲਈ ਕ੍ਰਮਵਾਰ ਉੱਤਰ ਪੁਸਤਿਕਾਵਾਂ ਅਤੇ ਪ੍ਰਸ਼ਨ ਪੱਤਰਾਂ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੀਡੀਆ ਫਾਈਲਾਂ ਨੂੰ ਦੇਖ ਅਤੇ ਸੂਚੀਬੱਧ ਕਰ ਸਕਦੇ ਹਾਂ।" ਕਾਂਗਰਸ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਸੀ ਕਿ CBSE ਦੁਆਰਾ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ 'ਚ "ਅਯੋਗਤਾ, ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਦਾ ਹੈਰਾਨ ਕਰਨ ਵਾਲਾ ਮਿਸ਼ਰਣ" ਦਿਖਾਇਆ ਗਿਆ ਹੈ। ਕਾਂਗਰਸ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਅਤੇ "ਉਭਰ ਰਹੇ ਘਪਲੇ" ਦੀ CBI ਜਾਂਚ ਦੀ ਆਪਣੀ ਮੰਗ ਨੂੰ ਦੋਹਰਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ
NEXT STORY