ਨਵੀਂ ਦਿੱਲੀ : ਸੀ. ਬੀ. ਐੱਸ. ਈ. ਵਲੋਂ ਲਈਆਂ ਗਈਆਂ 10ਵੀਂ ਜਮਾਤ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਦੁਪਹਿਰ 3 ਵਜੇ ਜਾਰੀ ਕਰ ਦਿੱਤੇ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪਰੀਖਿਆ ਦਿੱਤੀ ਹੈ, ਉਹ ਵਿਭਾਗ ਦੀ ਵੈੱਬਸਾਈਟ ਦੇ ਜ਼ਰੀਏ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ ਬੀਤੇ ਦਿਨੀਂ ਇਹ ਸਾਫ ਕਰ ਦਿੱਤਾ ਸੀ ਕਿ 10ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਅਗਲੇ ਹਫਤੇ ਹੀ ਕੀਤਾ ਜਾਵੇਗਾ ਪਰ ਇਸ ਲਈ ਕੋਈ ਮਿਤੀ ਨਹੀਂ ਦੱਸੀ ਗਈ ਸੀ। ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ 2 ਮਈ ਨੂੰ 12ਵੀਂ ਦੇ ਨਤੀਜੇ ਐਲਾਨ ਕਰਨ ਤੋਂ ਕੁਝ ਘੰਟੇ ਪਹਿਲੇ ਹੀ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਸੀ। ਦੱਸ ਦਈਏ ਕਿ ਇਸ ਸਾਲ ਪਰੀਖਿਆ 'ਚ ਕੁੱਲ 31,14, 831 ਵਿਦਿਆਰਥੀਆਂ ਨੇ ਅਰਜੀ ਦਾਖਲ ਕੀਤੀ ਸੀ, ਜਿਸ 'ਚ 18,27,472 ਵਿਦਿਆਰਥੀ ਜਮਾਤ 10ਵੀਂ ਦੇ ਅਤੇ 12,87,359 ਵਿਦਿਆਰਥੀ ਜਮਾਤ 12ਵੀਂ ਦੇ ਸਨ। ਜਮਾਤ 10ਵੀਂ ਦੇ ਪੇਪਰ 2 ਮਾਰਚ ਤੋਂ ਸ਼ੁਰੂ ਹੋਏ ਸਨ ਅਤੇ 29 ਮਾਰਚ ਤੱਕ ਖਤਮ ਹੋ ਗਏ ਸਨ।
ਇਸ ਤਰ੍ਹਾਂ ਕਰੋ ਚੈੱਕ
* ਸਭ ਤੋਂ ਪਹਿਲੇ ਅਧਿਕਾਰਿਕ ਵੈੱਬਸਾਈਟ results.cbse.nic.in
* ਇਸ ਦੇ ਬਾਅਦ Class 10 Exam, Click On High School (10th) Examination Result 2019 ਅਤੇ (12th) Examination Result Year 2019 'ਤੇ ਕਲਿੱਕ ਕਰੋ
* ਪਰੀਖਿਆ ਦਾ ਰੋਲ ਨੰਬਰ ਅਪਡੇਟ ਕਰਕੇ ਸਬਮਿਟ ਕਰੋਂ,
* ਰਿਜ਼ਲਟ ਕੰਪਿਊਟਰ ਸਕ੍ਰੀਨ 'ਤੇ ਦਿਖਣ ਲੱਗੇਗਾ,
* ਭਵਿੱਖ ਲਈ ਪ੍ਰਿੰਟਆਊਟ ਲੈਣਾ ਨਾ ਭੁੱਲਣਾ।
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ CBI 3 ਜੂਨ ਤੱਕ ਪੇਸ਼ ਕਰੇ ਰਿਪੋਰਟ : SC
NEXT STORY