ਪੁੰਛ/ਨੌਸ਼ਹਿਰਾ— ਨਾਪਾਕ ਹਰਕਤਾਂ ਨੂੰ ਦੋਹਰਾਉਂਦੇ ਹੋਏ ਪਾਕਿਸਤਾਨੀ ਫੌਜ ਵਲੋਂ ਬੁੱਧਵਾਰ ਸਵੇਰੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ਨਾਲ ਲੱਗਦੇ ਪੁੰਛ ਅਤੇ ਰਾਜੌਰੀ ਜ਼ਿਲਿਆਂ ਦੇ ਮਨਕੋਟ, ਭਿੰਬਰਗਲੀ ਅਤੇ ਨੌਸ਼ਹਿਰਾ ਸੈਕਟਰਾਂ 'ਚ ਗੋਲੇ ਵਰ੍ਹਾਏ ਗਏ। ਇਸ ਦੌਰਾਨ ਪਾਕਿਸਤਾਨ ਨੇ ਭਾਰਤੀ ਸਰਹੱਦ ਦੀਆਂ ਮੋਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸਦੇ ਕਾਰਨ ਸਾਰੇ ਇਲਾਕੇ 'ਚ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਸਰਹੱਦੀ ਪਿੰਡਾਂ 'ਤੇ ਵਸੇ ਲੋਕ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰ ਗਏ।
ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਵਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਵਾਰ-ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਚੌਕਸ ਭਾਰਤੀ ਸੁਰੱਖਿਆ ਬਲਾਂ ਵਲੋਂ ਦਿੱਤੇ ਗਏ ਜ਼ੋਰਦਾਰ ਜਵਾਬ ਕਾਰਨ ਘੁਸਪੈਠ ਅਸਫਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਫੌਜ ਵਲੋਂ ਬੁੱਧਵਾਰ ਤੜਕੇ ਬਿਨਾਂ ਕਾਰਨ ਭੜਕਾਹਟ ਦੀ ਕਾਰਵਾਈ ਦੇ ਤਹਿਤ ਪੁੰਛ ਜ਼ਿਲੇ ਵਿਚਲੇ ਮੇਂਡਰ ਦੇ ਮਨਕੋਟ ਸੈਕਟਰ ਅਤੇ ਭਿੰਬਰਗਲੀ ਇਲਾਕਿਆਂ 'ਚ ਗੋਲੀਬਾਰੀ ਸ਼ੁਰੂ ਕੀਤੀ ਗਈ। ਪਾਕਿਸਤਾਨੀ ਫੌਜ ਵਲੋਂ 120 ਐੱਮ. ਐੱਮ. ਦੇ ਮੋਰਟਾਰ ਦੇ ਗੋਲੇ ਵਰ੍ਹਾਏ ਗਏ ਜਿਸਦੇ ਕਾਰਨ ਵਧੇਰੇ ਥਾਵਾਂ 'ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਓਧਰ ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ 'ਚ ਕਰਾਰਾ ਜਵਾਬ ਦਿੱਤਾ ਅਤੇ ਲਗਭਗ 1 ਘੰਟਾ ਦੋਵਾਂ ਪਾਸਿਆਂ ਵਲੋਂ ਹੋਈ ਗੋਲੀਬਾਰੀ ਮਗਰੋਂ ਪਾਕਿਸਤਾਨੀ ਫੌਜ ਦੀਆਂ ਬੰਦੂਕਾਂ ਸ਼ਾਂਤ ਹੋਈਆਂ।
ਓਧਰ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ 'ਚ ਪੁਖਰਨੀ ਸਰਹੱਦੀ ਚੌਕੀ 'ਤੇ ਪਾਕਿਸਤਾਨ ਨੇ ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰ ਨਾਲ ਗੋਲੀਬਾਰੀ ਕੀਤੀ। ਫਿਰ ਸਵੇਰੇ ਸਾਢੇ 9 ਵਜੇ ਲਾਮ ਉਪ ਸੈਕਟਰ ਦੀ ਲਖਨਊ ਚੌਕੀ ਅਤੇ ਜਾਟ ਚੌਕੀ 'ਤੇ ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰ ਨਾਲ ਨਿਸ਼ਾਨਾ ਲਾਇਆ। ਇਸਦੇ ਇਲਾਵਾ 2 ਮੋਰਟਾਰ ਸ਼ੈੱਲ ਕਲਸੀਆਂ ਪਹਾੜੀ 'ਤੇ ਵੀ ਡਿੱਗੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੱਲ ਰਹੇ ਅੱਤਵਾਦੀ ਕੈਂਪਾਂ 'ਚ ਬੈਠੇ ਅੱੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਲਈ ਫਾਇਰਿੰਗ ਕੀਤੀ ਹੈ।
ਪੂਰਬ-ਉੱਤਰ 'ਚ ਭਾਰੀ ਮੀਂਹ ਦਾ ਕਹਿਰ, ਹੜ੍ਹ ਅਤੇ ਪਾਣੀ ਭਰਨ ਨਾਲ 12 ਮਰੇ
NEXT STORY