ਨਵੀਂ ਦਿੱਲੀ- ਸੰਸਦ ਵਿੱਚ ਉਠੇ ਅਗਨੀਵੀਰ ਮੁੱਦੇ ਤੋਂ ਬਾਅਦ ਇਹ ਮਸਲਾ ਲਗਾਤਾਰ ਚਰਚਾ ਵਿੱਚ ਬਣਿਆ ਹੋਇਆ ਹੈ। ਇਸ ਦੌਰਾਨ ਅਗਨੀਵੀਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਬਕਾ ਅਗਨੀਵੀਰਾਂ ਲਈ 10 ਫੀਸਦੀ ਅਸਾਮੀਆਂ ਸੀ.ਆਈ.ਐੱਸ.ਐੱਫ. ਲਈ ਰਾਖਵੀਆਂ ਕਰੇਗੀ। ਸੀ.ਆਈ.ਐੱਸ.ਐਫ. ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਫੈਸਲੇ ਦੇ ਆਧਾਰ ’ਤੇ ਸੀ.ਆਈ.ਐੱਸ.ਐੱਫ. ਜਲਦੀ ਹੀ ਭਰਤੀ ਲਈ ਇਨ੍ਹਾਂ ਨਿਯਮਾਂ ਨੂੰ ਲਾਗੂ ਕਰੇਗੀ।
ਇਸ ਮਾਮਲੇ ਬਾਰੇ ਬੀ.ਐੱਸ.ਐੱਫ. ਦੇ ਡੀ.ਜੀ. ਨਿਤਿਨ ਅਗਰਵਾਲ ਨੇ ਕਿਹਾ ਕਿ ਅਸੀਂ ਸਿਪਾਹੀਆਂ ਨੂੰ ਤਿਆਰ ਕਰ ਰਹੇ ਹਾਂ, ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਇਸ ਦਾ ਫਾਇਦਾ ਸਾਰੀਆਂ ਤਾਕਤਾਂ ਨੂੰ ਮਿਲੇਗਾ। ਸਾਬਕਾ ਅਗਨੀਵੀਰਾਂ ਨੂੰ ਭਰਤੀ ਵਿੱਚ 10 ਫੀਸਦੀ ਰਾਖਵਾਂਕਰਨ ਮਿਲੇਗਾ। ਉਥੇ ਹੀ ਸੀ.ਆਈ.ਐੱਸ.ਐੱਫ ਦੇ ਡਾਇਰੈਕਟਰ ਜਨਰਲ ਨੀਨਾ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਵਿੱਚ ਸਾਬਕਾ ਅਗਨੀਵੀਰਾਂ ਦੀ ਭਰਤੀ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਨੂੰ ਲੈ ਕੇ ਸੀ.ਆਈ.ਐੱਸ.ਐੱਫ. ਨੇ ਵੀ ਸਾਰੇ ਇੰਤਜ਼ਾਰ ਕਰ ਲਏ ਹਨ। ਕਾਂਸਟੇਬਲਾਂ ਦੀਆਂ 10 ਫੀਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ, ਨਾਲ ਹੀ, ਉਨ੍ਹਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਵਿੱਚ ਛੋਟ ਦਿੱਤੀ ਜਾਵੇਗੀ।
ਨੀਟ ਪੇਪਰ ਲੀਕ ਮਾਮਲੇ 'ਚ ਵੱਡੀ ਕਾਰਵਾਈ, CBI ਨੇ ਮੁੱਖ ਦੋਸ਼ੀ ਦਾ ਕਰੀਬੀ ਕੀਤਾ ਗ੍ਰਿਫ਼ਤਾਰ
NEXT STORY