ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਕਿਹਾ ਕਿ ਇਟਲੀ ਨੇ ਉਸ ਦੇ 2 ਮਛੇਰਿਆਂ ਵੱਲੋਂ ਫਰਵਰੀ 2012 ’ਚ ਕੇਰਲ ਦੇ ਸਮੁੰਦਰੀ ਕੰਢੇ ’ਤੇ ਮਾਰੇ ਗਏ 2 ਭਾਰਤੀ ਮਛੇਰਿਆਂ ਦੇ ਪਰਿਵਾਰਕ ਮੈਂਬਰਾਂ ਲਈ 10 ਕਰੋੜ ਰੁਪਏ ਦਾ ਮੁਆਵਜ਼ਾ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਚੀਫ਼ ਜਸਟਿਸ ਐੱਸ. ਏ. ਬੋਬੜੇ, ਜਸਟਿਸ ਏ. ਐੱਸ. ਬੋਪੰਨਾ ਤੇ ਜਸਟਿਸ ਵੀ. ਰਾਮਸੁਬਰਾਮਣੀਅਮ ਦੀ 3 ਮੈਂਬਰੀ ਬੈਂਚ ਨੂੰ ਦੱਸਿਆ ਕਿ ਜਿਵੇਂ ਹੀ ਪੈਸੇ ਮਿਲਦੇ ਹਨ, ਸਰਕਾਰ ਉਸ ਨੂੰ ਸੁਪਰੀਮ ਕੋਰਟ ’ਚ ਜਮ੍ਹਾ ਕਰਵਾਏਗੀ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼
ਕੇਂਦਰ ਵੱਲੋਂ ਵਕੀਲ ਰਜਤ ਨਾਇਰ ਨੇ ਬੈਂਚ ਨੂੰ ਕਿਹਾ ਕਿ ਅਸੀਂ ਪੈਸੇ ਮਿਲਣ ਦਾ ਇੰਤਜ਼ਾਰ ਕਰ ਰਹੇ ਹਾਂ। ਬੈਂਚ ਦੋਵੇਂ ਇਤਾਲਵੀ ਜਲ ਸੈਨਿਕ- ਸਲਵਾਤੋਰੇ ਗਿਰੋਨੇ ਅਤੇ ਮਾਸਿਮਿਲਾਨੋ ਲਾਤੋਰੇ ਵਿਰੁੱਧ ਮਾਮਲਾ ਬੰਦ ਕਰਨ ਦੀ ਕੇਂਦਰ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਜਦੋਂ ਬੈਂਚ ਨੇ ਪੁੱਛਿਆ ਕਿ ਕੀ ਰਕਮ ਜਮ੍ਹਾ ਹੋ ਗਈ ਤਾਂ ਰਜਤ ਨਾਇਰ ਨੇ ਕਿਹਾ ਕਿ ਇਟਲੀ ਨੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 9 ਅਪ੍ਰੈਲ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਇਟਲੀ ਵੱਲੋਂ ਦੋਵੇਂ ਭਾਰਤੀ ਮਛੇਰਿਆਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ 10 ਕਰੋੜ ਰੁਪਏ ਉਸ ਦੇ ਖਾਤੇ ’ਚ ਜਮ੍ਹਾ ਕੀਤੇ ਜਾਣ ਅਤੇ ਅਦਾਲਤ ਖੁਦ ਮੁਆਵਜ਼ਾ ਰਾਸ਼ੀ ਦੇਵੇਗੀ।
ਇਹ ਵੀ ਪੜ੍ਹੋ : ਲਾਕਡਾਊਨ ਦੇ ਐਲਾਨ ਮਗਰੋਂ ਪਿਆਕੜਾਂ ’ਚ ਵਧੀ ਟੈਨਸ਼ਨ, ਠੇਕਿਆਂ ਦੇ ਬਾਹਰ ਲੱਗੀਆਂ ਲਾਈਨਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਨਾ ਬੈਡ ਮਿਲਿਆ ਅਤੇ ਨਾ ਆਕਸੀਜਨ, ਕੋਰੋਨਾ ਮਰੀਜ਼ ਨੇ ਕਾਰ 'ਚ ਹੀ ਤੋੜਿਆ ਦਮ
NEXT STORY