ਨੈਸ਼ਨਲ ਡੈਸਕ- ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਆਵਾਜਾਈ ਵਿਭਾਗ ਨੇ ਸਾਲ 2017 ਤੋਂ ਲੈ ਕੇ 2021 ਤੱਕ ਦੇ ਸਾਰੇ ਨਾਨ-ਟੈਕਸ ਈ-ਚਲਾਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਹੀ ਨਹੀਂ, ਇਸ ਦੇ ਨਾਲ ਸਰਕਾਰ ਨੇ ਚਲਾਨਾਂ ਦੇ ਨਾਲ ਜੁੜੇ ਫਿੱਟਨੈੱਸ, ਪਰਮਿਟ, ਵਾਹਨ ਟਰਾਂਸਫਰ ਤੇ ਹਾਈ ਸਕਿਓਰਿਟੀ ਜਿਹੇ ਮਾਮਲੇ ਵੀ ਆਪਣੇ ਆਪ ਹਟ ਜਾਣਗੇ। ਪਰ ਟੈਕਸ ਨਾਲ ਜੁੜੇ ਚਲਾਨ ਇਸ ਸ਼੍ਰੇਣੀ 'ਚ ਨਹੀਂ ਹੋਣਗੇ ਤੇ ਉਹ ਪਹਿਲਾਂ ਵਾਂਗ ਹੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ- ਪੈਰ ਪਸਾਰਨ ਲੱਗੀ ਇਕ ਹੋਰ ਬਿਮਾਰੀ ! ਮਿੰਟਾਂ 'ਚ ਹੁੰਦੀ ਹੈ ਟਰਾਂਸਫਰ, ਹਸਪਤਾਲਾਂ 'ਚ...
ਆਵਾਜਾਈ ਵਿਭਾਗ ਮੁਤਾਬਕ ਇਹ ਪੂਰੀ ਕਾਰਵਾਈ 30 ਦਿਨਾਂ 'ਚ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਵਾਹਨ ਚਾਲਕ ਵਿਭਾਗ ਦੀ ਸਾਈਟ 'ਤੇ ਜਾ ਕੇ ਆਪਣੇ ਚਲਾਨਾਂ ਦੀ ਸਥਿਤੀ ਦੇਖ ਸਕਣਗੇ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਚਲਾਨਾਂ ਨੂੰ ਹੁਣ ਰੱਦ ਕਰ ਦਿੱਤਾ ਜਾਵੇਗਾ, ਭਾਵ ਨਾ ਤਾਂ ਇਨ੍ਹਾਂ ਦਾ ਕੋਈ ਰਿਫੰਡ ਮਿਲੇਗਾ ਤੇ ਨਾ ਹੀ ਪੁਰਾਣੇ ਚਲਾਨਾਂ ਨੂੰ ਖੋਲ੍ਹਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਆਵਾਜਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਲ 2017 ਤੋਂ 2021 ਤੱਕ 30.50 ਲੱਖ ਤੋਂ ਵੀ ਵੱਧ ਈ-ਚਲਾਨ ਕੀਤੇ ਗਏ ਸਨ, ਜਿਨ੍ਹਾਂ 'ਚੋਂ 17 ਲੱਖ ਤੋਂ ਵੱਧ ਚਲਾਨਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 13 ਲੱਖ ਦੇ ਕਰੀਬ ਚਲਾਨ ਹਾਲੇ ਵੀ ਪੈਂਡਿੰਗ ਸਨ। ਇਨ੍ਹਾਂ 'ਚੋਂ 11 ਲੱਖ ਦੇ ਕਰੀਬ ਚਲਾਨ ਕੋਰਟ 'ਚ ਹਨ ਤੇ 1.25 ਲੱਖ ਤੋਂ ਵੱਧ ਚਲਾਨ ਦਫ਼ਤਰ 'ਚ ਚੱਲ ਰਹੇ ਸਨ।
ਇਹ ਵੀ ਪੜ੍ਹੋ- ਓ ਤੇਰੀ..! ਸਾਲੀ ਨੂੰ ਲੈ ਕੇ ਫ਼ਰਾਰ ਹੋ ਗਿਆ ਜੀਜਾ, ਅਗਲੇ ਦਿਨ ਉਸੇ ਦੀ ਭੈਣ ਨੂੰ ਲੈ ਗਿਆ ਸਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CGPDTM 'ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋਂ ਅਪਲਾਈ
NEXT STORY