ਅਮਰਾਵਤੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ ਦੇ ਦੌਰੇ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ (ਮੋਦੀ) ਖਾਲੀ ਹੱਥ ਰਾਜ ਦੇ ਦੌਰੇ 'ਤੇ ਆਉਣ 'ਚ ਸ਼ਰਮ ਨਹੀਂ ਆਈ। ਮੋਦੀ ਨੂੰ ਲਿਖੇ ਇਕ ਖੁੱਲ੍ਹੇ ਪੱਤਰ 'ਚ ਚੰਦਰਬਾਬੂ ਨੇ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤੇ ਬਿਨਾਂ ਆਂਧਰਾ ਪ੍ਰਦੇਸ਼ ਦੇ ਦੌਰਾ ਕਰਨ ਅਤੇ ਆਂਧਰਾ ਪ੍ਰਦੇਸ਼ ਮੁੜ ਗਠਨ ਐਕਟ 2014 'ਚ ਕੀਤੇ ਗਏ ਹੋਰ ਵਾਅਦਿਆਂ ਨੂੰ ਪੂਰਾ ਨਹੀਂ ਕਰਨ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ। ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਪ੍ਰਧਾਨ ਨੇ ਮੋਦੀ ਨੂੰ ਕਿਹਾ ਕਿ ਰਾਜ ਦੇ 5 ਕਰੋੜ ਲੋਕ ਉਨ੍ਹਾਂ ਦੀ ਧੋਖਾਧੜੀ ਨੂੰ ਲੈ ਕੇ ਨਾਰਾਜ਼ ਹਨ।
ਨਾਇਡੂ ਨੇ ਮੋਦੀ ਤੋਂ 5 ਸਾਲ ਬਾਅਦ ਵੀ ਆਪਣੇ ਭਰੋਸਾ ਨੂੰ ਪੂਰਾ ਕਰਨ 'ਚ ਅਸਫ਼ਲ ਰਹਿਣ ਨੂੰ ਲੈ ਕੇ ਸਵਾਲ ਚੁੱਕਿਆ। ਉਨ੍ਹਾਂ ਨੇ ਮੋਦੀ ਦੇ ਦੌਰੇ ਦੌਰਾਨ ਕਾਲੇ ਝੰਡੇ ਦਿਖਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਬਾਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਰੋਸਿਆਂ ਨੂੰ ਪੂਰਾ ਕਰਨ ਦੀ ਮੰਗ ਲੈ ਕੇ 29 ਵਾਰ ਦਿੱਲੀ ਗਏ ਪਰ ਸਭ ਅਸਫ਼ਲ ਰਿਹਾ। ਉਨ੍ਹਾਂ ਨੇ ਜਾਣਨਾ ਚਾਹਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਰਾਜ ਸਭਾ 'ਚ 20 ਅਪ੍ਰੈਲ 2014 ਨੂੰ ਦਿੱਤੇ ਗਏ ਭਰੋਸੇ ਦੇ ਅਨੁਰੂਪ ਕੇਂਦਰ ਬੀਤੇ 5 ਸਾਲਾਂ 'ਚ ਵਿਸ਼ੇਸ਼ ਰਾਜ ਦਾ ਦਰਜਾ ਦੇਣ 'ਚ ਕਿਉਂ ਅਸਫ਼ਲ ਰਿਹਾ।
ਸ਼ਿਲਪਾ ਸ਼ਿੰਦੇ ਤੋਂ ਬਾਅਦ ਅਰਸ਼ੀ ਖਾਨ ਕਾਂਗਰਸ 'ਚ ਹੋਈ ਸ਼ਾਮਲ
NEXT STORY