ਆਂਧਰਾ ਪ੍ਰਦੇਸ਼— ਇੱਥੋਂ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਆਪਣੀ ਭੁੱਖ-ਹੜਤਾਲ ਖਤਮ ਕਰ ਦਿੱਤੀ। ਤੇਲੁਗੂ ਦੇਸ਼ਮ ਪਾਰਟੀ ਦੇ ਪ੍ਰਮੁੱਖ ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤੇ ਜਾਣ 'ਤੇ ਕੇਂਦਰ ਸਰਕਾਰ ਦਾ ਅਸਹਿਯੋਗ ਕਰਾਰ ਦਿੰਦੇ ਹੋਏ ਇਕ ਦਿਨਾ ਭੁੱਖ-ਹੜਤਾਲ 'ਤੇ ਬੈਠੇ ਸਨ। 20 ਅਪ੍ਰੈਲ ਨੂੰ ਚੰਦਰਬਾਬੂ ਨਾਇਡੂ ਦਾ ਜਨਮਦਿਨ ਵੀ ਸੀ। ਨਾਇਡੂ ਨੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇੰਦਰਾ ਗਾਂਧੀ ਸਟੇਡੀਅਮ 'ਚ ਭੁੱਖ-ਹੜਤਾਲ ਸ਼ੁਰੂ ਕੀਤੀ ਸੀ। ਇਸ ਮੌਕੇ ਉਨ੍ਹਾਂ ਨੇ ਟੀ.ਡੀ.ਪੀ. ਸੰਸਦ ਮੈਂਬਰ ਅਤੇ ਵਿਧਾਇਕ ਵੀ ਸ਼ਾਮਲ ਹੋਏ ਅਤੇ ਕਈ ਸੰਗਠਨਾਂ ਨੇ ਵੀ ਭੁੱਖ-ਹੜਤਾਲ 'ਚ ਹਿੱਸਾ ਲਿਆ, ਜੋ ਲੰਬੇ ਸਮੇਂ ਤੋਂ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਭੁੱਖ-ਹੜਤਾਲ 'ਚ ਮੌਜੂਦ ਲੋਕਾਂ ਨੂੰ ਕੀਤਾ ਸੰਬੋਧਨ
ਇਕ ਬੱਚੇ ਦੇ ਹੱਥੋਂ ਜੂਸ ਪੀ ਕੇ ਆਪਣੀ ਭੁੱਖ-ਹੜਤਾਲ ਤੋੜਨ ਤੋਂ ਬਾਅਦ ਨਾਇਡੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗਾ। ਸਾਰੇ ਤਰ੍ਹਾਂ ਦੇ ਸੰਘ ਅਤੇ ਸੰਗਠਨ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਸਾਡੇ ਨਾਲ ਇਕਜੁਟਤਾ ਦਿਖਾਈ ਹੈ। ਇਹ ਇਤਿਹਾਸਕ ਹੈ ਪਰ ਕੁਝ ਸਿਆਸੀ ਦਲ ਨਹੀਂ ਆਏ, ਕਿਉਂਕਿ ਉਨ੍ਹਾਂ ਦੇ ਏਜੰਡੇ ਵੱਖ ਹਨ। ਟੀ.ਡੀ.ਪੀ. ਮੁਖੀ ਨੇ ਕਿਹਾ ਕਿ ਕੇਂਦਰ ਸਰਕਾਰ ਆਂਧਰਾ ਪ੍ਰਦੇਸ਼ ਨੂੰ ਆਪਣੇ ਪ੍ਰਭਾਵ 'ਚ ਰੱਖਣਾ ਚਾਹੁੰਦੀ ਹੈ। ਜਿਵੇਂ ਕਿ ਤਾਮਿਲਨਾਡੂ ਨਾਲ ਕੀਤਾ। ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਕੇਂਦਰ ਵਾਈ.ਐੱਸ.ਆਰ. ਕਾਂਗਰਸ ਪਾਰਟੀ ਨਾਲ ਸਾਜਿਸ਼ ਰਚ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਉਨ੍ਹਾਂ ਦੇ ਸਾਹਮਣੇ ਝੁਕਾਂਗੇ ਨਹੀਂ।
ਸਿਆਸਤ ਦਾ ਖੇਡ ਦੇਸ਼ ਲਈ ਚੰਗਾ ਨਹੀਂ
ਚੰਦਰਬਾਬੂ ਨੇ ਵਿਸ਼ੇਸ਼ ਰਾਜ ਦੇ ਦਰਜੇ 'ਤੇ ਕਿ ਇਹ ਇਨਸਾਫ ਦੀ ਲੜਾਈ ਹੈ ਅਤੇ ਇਸ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਇਹ ਸਾਡੇ ਲੋਕਾਂ ਦਾ ਦੋਸ਼ ਨਹੀਂ ਕਿ ਆਪਣੇ ਰਾਜ ਦੀ ਵੰਡ ਅਵਿਗਿਆਨੀ ਆਧਾਰ 'ਤੇ ਕਰ ਦਿੱਤੀ। ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਵਾਅਦਿਆਂ ਨੂੰ ਨਿਭਾਓ। ਐੱਨ.ਡੀ.ਏ.-ਭਾਜਪਾ ਹਮੇਸ਼ਾ ਰਾਜਨੀਤੀ ਦਾ ਖੇਡ ਨਹੀਂ ਖੇਡ ਸਕਦੀ, ਇਹ ਦੇਸ਼ ਲਈ ਚੰਗਾ ਨਹੀਂ ਹੈ।
ਰਾਸ਼ਟਰਮੰਡਲ ਤਕਨੀਕੀ ਸਹਿਯੋਗ ਖਜ਼ਾਨੇ 'ਚ ਭਾਰਤ ਦੇਵੇਗਾ ਦੁੱਗਣਾ ਯੋਗਦਾਨ
NEXT STORY