ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨੂੰ ਲੈ ਕੇ ਜਾਣ ਲਈ ਸਥਾਨਕ ਹੈਲੀਪੈਡ 'ਤੇ ਤਿਆਰ ਖੜ੍ਹੇ ਇਕ ਹੈਲੀਕਾਪਟਰ 'ਚ ਪਏ ਬੈਗ 'ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ। ਰਾਓ ਨੂੰ ਕਰੀਮ ਨਗਰ ਲਿਜਾਣ ਵਾਲੇ ਇਸ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਹੀ ਚੌਕਸ ਸੁਰੱਖਿਆ ਮੁਲਾਜ਼ਮਾਂ ਦੀ ਨਜ਼ਰ ਉਨ੍ਹਾਂ ਦੇ ਸਾਮਾਨ 'ਚ ਸ਼ਾਮਲ ਇਸ ਬੈਗ 'ਤੇ ਪਈ, ਜਿਸ ਵਿਚੋਂ ਧੂੰਆਂ ਨਿਕਲ ਰਿਹਾ ਸੀ। ਸੁਰੱਖਿਆ ਮੁਲਾਜ਼ਮਾਂ ਨੇ ਬੈਗ ਨੂੰ ਚੁੱਕ ਕੇ ਦੂਰ ਸੁੱਟ ਦਿੱਤਾ। ਇਸ ਪਿੱਛੋਂ ਰਾਓ ਉਕਤ ਹੈਲੀਕਾਪਟਰ ਰਾਹੀਂ ਰਵਾਨਾ ਹੋ ਗਏ।
ਖਬਰਾਂ ਮੁਤਾਬਕ ਹੈਲੀਕਾਪਟਰ ਵਿਚ ਕੋਈ ਤਕਨੀਕੀ ਖਰਾਬੀ ਨਹੀਂ ਸੀ। ਪੁਲਸ ਵੱਲੋਂ ਵਰਤੇ ਜਾਣ ਵਾਲੇ ਵੀ. ਐੱਚ. ਐੱਸ. ਸੈੱਟ 'ਚੋਂ ਸ਼ਾਰਟ ਸਰਕਟ ਕਾਰਨ ਇਹ ਧੂੰਆਂ ਨਿਕਲਿਆ। ਇਹ ਸੈੱਟ ਇਕ ਬੈਗ ਵਿਚ ਪਾ ਕੇ ਹੈਲੀਕਾਪਟਰ ਵਿਚ ਰੱਖਿਆ ਹੋਇਆ ਸੀ। ਅਧਿਕਾਰੀਆਂ ਮੁਤਾਬਕ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਸਮ੍ਰਿਤੀ ਈਰਾਨੀ ਨੇ 'ਭਾਰਤ 2018' ਅਤੇ 'ਇੰਡੀਆ 2018' ਨੂੰ ਕੀਤਾ ਰਿਲੀਜ਼
NEXT STORY