ਨਵੀਂ ਦਿੱਲੀ : ਚੰਦਰਯਾਨ-2 ਦੀ ਲੈਂਡੀਗ ਕੁਝ ਸਮੇਂ ਬਾਅਦ ਹੋ ਜਾਵੇਗੀ। ਇਸ ਤੋਂ ਪਹਿਲਾ ਦੇਸ਼ ਅਤੇ ਦੁਨੀਆਂ ਦੀਆਂ ਨਜ਼ਰਾਂ ਇਸ ਪਾਸੇ ਹਨ। ਫਿਲਹਾਲ ਲੈਂਡਰ ਵਿਕਰਮ ਚੰਨ ਦੇ ਨੇੜੇ ਪੁੱਜ ਦਿਆ ਹੈ। ਕੁਝ ਦੇਰ ਬਾਅਦ ਹੀ ਦਖਣੀ ਸਤਹ ਉਤੇ ਉਸਦੀ ਸਾਫਟ ਲੈਂਡਿੰਗ ਹੋਵੇਗੀ। ਜਿਵੇਂ ਹੀ ਚੰਦਰਯਾਨ-2 ਚੰਨ ਉਤੇ ਪਹੁੰਚੇਗਾ, ਉਸ ਦੇ ਨਾਲ ਹੀ ਅਜਿਹਾ ਕਰਨ ਵਾਲਾ ਭਾਰਤ ਚੌਥੈ ਦੇਸ਼ ਬਣ ਜਾਵੇਗਾ। ਜੋ ਰੋਵਰ ਚੰਨ ਉਤੇ ਉਤਰੇਗਾ ਉਹ ਚੰਨ ਦੀ ਸਤਾ ਉਤੇ ਭਾਰਤ ਦੀ ਛਾਪ ਛੱਡੇਗਾ। ਦਰਅਸਲ ਰੋਵਰ ਦੇ ਪਿਛਲੇ ਪਹਿਏ 'ਚ ਅਸ਼ੋਕ ਚੱਕਰ ਤੋਂ ਇਲਾਵਾ ਇਸਰੋ ਦਾ ਲੋਗੋ ਅਤੇ ਇਕ ਛੋਟਾ ਤਿਰੰਗਾ ਉਕੇਰਿਆ ਗਿਆ ਹੈ। ਜਿਥੇ-ਜਿਥੇ ਇਹ ਰੋਵਰ ਚੰਨ ਦੀ ਸਤਾ ਉਤੇ ਜਾਵੇਗਾ, ਉਥੇ-ਉਥੇ ਇਹ ਚਿੰਨ ਚੰਨ ਦੀ ਧਰਤੀ ਉਤੇ ਆਪਣੀ ਛਾਪ ਛੱਡੇਗਾ। ਇਹ ਨਿਸ਼ਾਨ ਸਦੀਆਂ ਤਕ ਇਸੇ ਤਰ੍ਹਾਂ ਚੰਨ ਦੀ ਧਰਤ ਉਤੇ ਬਣੇ ਰਹਿਣਗੇ। ਅਮਰੀਕਾ ਨੇ ਚੰਦ ’ਤੇ ਭੇਜੇ ਗਏ ਆਪਣੇ ਪਹਿਲੇ ਮਨੁੱਖੀ ਮਿਸ਼ਨ ਅਪੋਲੋ 2011 ਦੌਰਾਨ ਚੰਦ ’ਤੇ ਝੰਡਾ ਲਹਿਰਾਇਆ ਸੀ। ਅਮਰੀਕਾ ਦਾ ਅਪੋਲੋ 2011, 20 ਜੁਲਾਈ 1969 ਨੂੰ ਚੰਦ ’ਤੇ ਉਤਰਿਆ ਸੀ। ਉਥੇ ਹੀ ਭਾਰਤ ਚੰਦਰਯਾਨ-2 ਦੀ ਲੈਂਡਿੰਗ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੱਪੇ-ਚੱਪੇ ’ਤੇ ਸਦੀਆਂ ਲਈ ਆਪਣੀ ਮੌਜੂਦਗੀ ਦਾ ਨਿਸ਼ਾਨ ਦਰਜ ਕਰਵਾ ਦੇਵੇਗਾ।
ਚੰਦਰਯਾਨ-2 : ਆਖਰੀ 15 ਮਿੰਟ ਦੀਆਂ ਚੁਣੌਤੀਆਂ ’ਤੇ ਟਿਕਿਆ ਹੈ ਇਸਰੋ ਦਾ ਮਿਸ਼ਨ
NEXT STORY