ਦੇਹਰਾਦੂਨ- ਉੱਤਰਾਖੰਡ 'ਚ ਚਾਰਧਾਮ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ। ਪਿਛਲੇ ਸਾਲ ਆਏ 45 ਲੱਖ ਯਾਤਰੀਆਂ ਦਾ ਆਲ ਟਾਈਮ ਰਿਕਾਰਡ ਟੁੱਟ ਗਿਆ ਹੈ। ਇਸ ਵਾਰ ਸਤੰਬਰ ਤੱਕ ਹੀ 46 ਲੱਖ ਯਾਤਰੀ ਚਾਰਧਾਮ ਪਹੁੰਚ ਚੁੱਕੇ ਸਨ। ਅਜੇ ਯਾਤਰਾ ਨਵੰਬਰ ਦੇ ਪਹਿਲੇ ਤੱਕ ਹੋਣੀ ਹੈ। ਅਜਿਹੇ 'ਚ 50 ਲੱਖ ਤੋਂ ਵੱਧ ਯਾਤਰੀਆਂ ਦੇ ਪਹੁੰਚਣ ਦਾ ਅਨੁਮਾਨ ਹੈ। ਉੱਤਰਾਖੰਡ 'ਚ ਕੋਰੋਨਾ ਕਾਲ ਦੌਰਾਨ ਲਗਭਗ 3 ਸਾਲ ਯਾਤਰਾ ਬੰਦ ਰਹੀ। ਇਸੇ ਦੌਰਾਨ ਚਾਰੇ ਧਾਮਾਂ ਲਈ ਆਲ ਵੈਦਰ ਰੋਡ ਦਾ ਕੰਮ ਵੀ 80 ਫ਼ੀਸਦੀ ਪੂਰਾ ਹੋ ਚੁੱਕਿਆ ਸੀ। ਪਹਿਲੇ ਜਿੱਥੇ ਯਾਤਰੀ ਬੱਸਾਂ ਅਤੇ ਟੈਕਸੀ ਬੁੱਕ ਕਰ ਕੇ ਯਾਤਰਾ ਕਰਦੇ ਸਨ। ਉੱਥੇ ਹੀ ਆਲ ਵੈਦਰ ਰੋਡ ਦੇ ਬਣਨ ਨਾਲ ਸ਼ਰਧਾਲੂ ਆਪਣੀ ਕਾਰ 'ਚ ਪਹੁੰਚਣ ਲੱਗੇ।
ਇਹ ਵੀ ਪੜ੍ਹੋ : ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਮਿਲੀ ਵੱਡੀ ਸੌਗਾਤ
ਉੱਤਰਾਖੰਡ ਦੇ ਸੂਚਨਾ ਡਾਇਰੈਕਟ ਜਨਰਲ ਬੰਸ਼ੀਧਰ ਤਿਵਾੜੀ ਕਹਿੰਦੇ ਹਨ- ਕਈ ਸਾਰੇ ਕਾਰਨ ਹਨ, ਜਿਸ ਕਾਰਨ ਦੇਸ਼ ਭਰ ਤੋਂ ਯਾਤਰੀ ਚਾਰਧਾਮ ਯਾਤਰਾ ਲਈ ਆ ਰਹੇ ਹਨ। ਇਸ 'ਚ ਸਭ ਤੋਂ ਮੁੱਖ ਹੈ ਆਲ ਵੈਦਰ ਰੋਡ ਦਾ ਨਿਰਮਾਣ। ਦੂਜਾ ਹੋਟਲ ਚੈਨ ਨਾਲ ਹੀ ਸੈਂਕੜੇ ਹੋਮ ਸਟੇਅ ਦਾ ਖੁੱਲ੍ਹਣਾ ਵੀ ਹੈ। ਚਾਰਧਾਮ ਯਾਤਰਾ ਤੋਂ ਪਿਛਲੇ ਸਾਲ ਉੱਤਰਾਖੰਡ ਨੂੰ 400 ਕਰੋੜ ਰੁਪਏ ਦੀ ਆਮਦਨੀ ਹੋਈ ਸੀ। ਇਸ ਵਾਰ 500 ਕਰੋੜ ਦਾ ਅਨੁਮਾਨ ਹੈ। ਇਸ 'ਚ ਸਭ ਤੋਂ ਜ਼ਿਆਦਾ ਆਮਦਨੀ ਹੋਟਲ ਅਤੇ ਹੋਟਲ ਸਟੇਅ ਉਦਯੋਗ ਦਾ ਹੋਵੇਗਾ। ਚਾਰਧਾਮਾਂ ਦੇ ਰੂਟ 'ਤੇ ਕਰੀਬ 250 ਹੋਮ ਸਟੇਅ ਸੰਚਾਲਿਤ ਹੋ ਰਹੇ ਹਨ। ਇਨ੍ਹਾਂ ਦੀ ਹੁਣ ਤੱਕ 70 ਕਰੋੜ ਰੁਪਏ ਕਮਾਈ ਹੋ ਚੁੱਕੀ ਹੈ। ਹੋਟਲਾਂ ਦੀ ਕਮਾਈ 100 ਕਰੋੜ ਤੋਂ ਵੱਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੂਹ 'ਚ ਉਤਰੇ 3 ਨੌਜਵਾਨਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ, ਘਰਾਂ 'ਚ ਵਿਛੇ ਸੱਥਰ
NEXT STORY