ਦੇਹਰਾਦੂਨ- ਚਾਰਧਾਮ ਯਾਤਰਾ ਕਈ ਮਾਇਨਿਆਂ ’ਚ ਇਤਿਹਾਸਕ ਰਹੀ। ਚਾਰੋਂ ਧਾਮ ਦੇ ਕਿਵਾੜ ਬੰਦ ਹੋਣ ਨਾਲ ਹੀ ਯਾਤਰਾ ਦੀ ਸਮਾਪਤੀ ਹੋ ਚੁੱਕੀ ਹੈ। ਇਸ ਸਾਲ ਰਿਕਾਰਡ ਤੋੜ ਯਾਤਰੀਆਂ ਦੀ ਵਜ੍ਹਾ ਨਾਲ ਯਾਤਰਾ ਬੇਹੱਦ ਖ਼ਾਸ ਰਹੀ। ਚਾਰਧਾਮ ਯਾਤਰਾ ’ਚ ਰਿਕਾਰਡ 55 ਲੱਖ ਤੋਂ ਵਧੇਰੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ, ਜੋ ਪਿਛਲੇ ਸਾਲਾਂ ਤੋਂ ਰਿਕਾਰਡ ਗਿਣਤੀ ’ਚ ਦੱਸੀ ਜਾ ਰਹੀ ਹੈ। ਸਾਲ 2013 ’ਚ ਆਫ਼ਤ ਅਤੇ ਫਿਰ ਕੋਰੋਨਾ ਮਹਾਮਾਰੀ ਮਗਰੋਂ ਇਹ ਗਿਣਤੀ ਰਿਕਾਰਡ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬਦਰੀਨਾਥ ਧਾਮ ’ਚ ਬਰਫ਼ਬਾਰੀ; ਸਫ਼ੈਦ ਚਾਦਰ ਨਾਲ ਢਕੇ ਪਹਾੜ, ਇਸ ਤਾਰੀਖ਼ ਨੂੰ ਬੰਦ ਹੋਣਗੇ ਕਿਵਾੜ
ਕਿਵੇਂ ਖ਼ਾਸ ਰਹੀ ਯਾਤਰਾ?
ਕੋਰੋਨਾ ਕਾਲ ਵਿਚ ਯਾਤਰਾ ਬੰਦ ਹੋਣ ਕਾਰਨ ਆਰਥਿਕ ਮੰਦੀ ਨਾਲ ਜੂਝ ਰਹੇ ਚਾਰਧਾਮ ਯਾਤਰਾ ਨਾਲ ਜੁੜੇ ਟਰਾਂਸਪੋਰਟ ਅਤੇ ਹੋਟਲ ਕਾਰੋਬਾਰ ਨੂੰ ਇਸ ਵਾਰ ਯਾਤਰਾ ਹੋਣ ਨਾਲ ਵੱਡੀ ਰਾਹਤ ਮਿਲੀ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਵਾਰ ਸਥਾਨਕ ਕਾਰੋਬਾਰੀਆਂ ਨੇ 1500 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਦੱਸਦੇ ਹਨ ਕਿ ਯਾਤਰਾ ਸੀਜ਼ਨ ਨੂੰ ਲੈ ਕੇ ਸਾਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਸ਼ਰਧਾਲੂਆਂ ਦਾ ਅੰਕੜਾ ਵਧੇਗਾ, ਇਸ ਲਈ ਉਸ ਹਿਸਾਬ ਨਾਲ ਤਿਆਰੀਆਂ ਵੀ ਕੀਤੀਆਂ ਗਈਆਂ।
ਇਹ ਵੀ ਪੜ੍ਹੋ- J&K: ਸਾਂਬਾ ਜ਼ਿਲ੍ਹੇ ’ਚ ਖੇਤ ’ਚੋਂ ਮਿਲਿਆ ਸੀਲਬੰਦ ਸ਼ੱਕੀ ਪੈਕੇਟ, ਹਥਿਆਰਾਂ ਸਮੇਤ 5 ਲੱਖ ਦੀ ਨਕਦੀ ਬਰਾਮਦ
ਕੋਰੋਨਾ ਕਾਲ ’ਚ ਕਈ ਹੋਏ ਬੇਰੁਜ਼ਗਾਰ, ਯਾਤਰਾ ਨਾਲ ਹੋਈ ਰਿਕਵਰੀ
ਓਧਰ ਉੱਤਰਾਖੰਡ ਸੈਰ-ਸਪਾਟਾ ਵਿਭਾਗ ਮੁਤਾਬਕ 3 ਸਾਲ ਪਹਿਲਾਂ ਤੱਕ ਯਾਤਰਾ ਰੂਟ ’ਤੇ 5 ਹਜ਼ਾਰ ਤੋਂ ਵਧੇਰੇ ਵਪਾਰਕ ਅਦਾਰੇ ਸਨ। ਇਨ੍ਹਾਂ ’ਚ ਢਾਬੇ, ਹੋਟਲ, ਹੋਮ ਸਟੇਅ ਅਤੇ ਮਕੈਨਿਕ ਸ਼ਾਮਲ ਹਨ। ਇਨ੍ਹਾਂ ਅਦਾਰਿਆਂ ਨਾਲ ਲੱਗਭਗ 2 ਲੱਖ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਸੀ। ਕੋਰੋਨਾ ਕਾਰਨ ਇਨ੍ਹਾਂ ’ਚੋਂ ਅੱਧੇ ਤੋਂ ਵਧੇਰੇ ਬੇਰੁਜ਼ਗਾਰ ਹੋ ਗਏ ਸਨ। ਇਸ ਵਾਰ ਕੋਰੋਨਾ ਕਾਲ ਦਾ ਘਾਟਾ ਵੀ ਰਿਕਵਰ ਹੋਇਆ ਹੈ।
MCD ਚੋਣਾਂ ’ਚ ਵੱਡਾ ਮੁੱਦਾ: ਰਾਜਧਾਨੀ ’ਚ ਕੁੱਤਿਆਂ ਦੀ ਦਹਿਸ਼ਤ ਤੋਂ ਕਿਵੇਂ ਮਿਲੇ ਰਾਹਤ
NEXT STORY