ਨੈਸ਼ਨਲ ਡੈਸਕ- ਸਾਲਾਨਾ ਅਮਰਨਾਥ ਯਾਤਰਾ ਦਾ ਮੁੱਖ ਆਕਰਸ਼ਣ ਹੁਣ ਭਗਵਾਨ ਸ਼ਿਵ ਦੀ ਪਵਿੱਤਰ ਛੜੀ ‘ਛੜੀ ਮੁਬਾਰਕ’ ਦੀ ਰਸਮੀ ਯਾਤਰਾ ਹੋਵੇਗੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਯਾਤਰਾ ਵੀਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਦੱਖਣੀ ਕਸ਼ਮੀਰ ਹਿਮਾਲਿਆ ’ਚ ਸਥਿਤ ਅਮਰਨਾਥ ਗੁਫਾ ਤੱਕ ਜਾਵੇਗੀ।
‘ਛੜੀ ਮੁਬਾਰਕ’ ਨੂੰ 12 ਅਗਸਤ ਨੂੰ ਇੱਥੇ ਸਥਿਤ ਇਤਿਹਾਸਕ ਸ਼ੰਕਰਾਚਾਰੀਆ ਮੰਦਰ ਅਤੇ 13 ਅਗਸਤ ਨੂੰ ਸ਼ਾਰਿਕਾ ਭਵਾਨੀ ਮੰਦਰ ਲਿਜਾਇਆ ਜਾਵੇਗਾ। ਇਸ ਤੋਂ ਬਾਅਦ 15 ਅਗਸਤ ਨੂੰ ਸ਼੍ਰੀ ਅਮਰੇਸ਼ਵਰ ਮੰਦਰ ਦਸ਼ਨਾਮੀ ਅਖਾੜਾ ਸ਼੍ਰੀਨਗਰ ’ਚ ‘ਛੜੀ ਸਥਾਪਨਾ’ ਲਈ ਰਸਮ ਕੀਤੀ ਜਾਵੇਗੀ।
ਮਹੰਤ ਦੀਪੇਂਦਰ ਗਿਰੀ ਨੇ ਦੱਸਿਆ ਕਿ ਨਾਗ ਪੰਚਮੀ ਮੌਕੇ 17 ਅਗਸਤ ਨੂੰ ਦਸ਼ਨਾਮੀ ਅਖਾੜਾ ਸ੍ਰੀਨਗਰ ਵਿਖੇ ਰਵਾਇਤੀ ਛੜੀ ਪੂਜਨ ਕੀਤੀ ਜਾਵੇਗੀ। 22 ਅਗਸਤ ਨੂੰ ਪਵਿੱਤਰ ਛੜੀ ਮੁੱਖ ਤੀਰਥ ਮਾਰਗ ਲਈ ਰਵਾਨਾ ਹੋਵੇਗੀ ਅਤੇ ਸਵਾਮੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਵਿਚ ਲਿਜਾਈ ਜਾਵੇਗੀ, ਜਿੱਥੇ 28 ਅਗਸਤ ਨੂੰ ਸ਼ਰਵਣ ਪੂਰਨਿਮਾ ਮੌਕੇ ਪੂਜਾ ਅਤੇ ਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 22 ਅਤੇ 23 ਅਗਸਤ ਨੂੰ ਪਹਿਲਗਾਮ, 24 ਅਗਸਤ ਨੂੰ ਚੰਦਨਵਾੜੀ, 25 ਅਗਸਤ ਨੂੰ ਸ਼ੇਸ਼ਨਾਗ ਅਤੇ 26 ਅਤੇ 27 ਅਗਸਤ ਨੂੰ ਪੰਚਤਰਨੀ ਵਿਖੇ ਕ੍ਰਮਵਾਰ ਰਾਤਰੀ ਠਹਿਰਾਅ ਹੋਵੇਗਾ।
CRPF ਜਵਾਨਾਂ ਲਈ ਠੰਡ ਦੇ ਵਿਸ਼ੇਸ਼ ਕੱਪੜਿਆਂ ਤੇ ਉਪਕਰਣਾਂ ਨੂੰ ਲੈ ਕੇ ਫੰਡ ਮਨਜ਼ੂਰ
NEXT STORY