ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਲ 2025 ਦੇ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਚਲਾ ਰਹੀ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਲਈ ਸਰਦੀਆਂ ਦੇ ਕੱਪੜਿਆਂ ਅਤੇ ਉਪਕਰਣਾਂ ਲਈ ਇਕ ਖਾਸ ਫੰਡ ਮਨਜ਼ੂਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੈਰਾ-ਮਿਲਟਰੀ ਫੋਰਸ ਨੂੰ 4.54 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਰਾਸ਼ੀ ਨਾਲ ਲਗਭਗ 600 ਜਵਾਨਾਂ ਲਈ ਠੰਡ ਤੋਂ ਬਚਾਅ ਵਾਲੇ ਵਿਸ਼ੇਸ਼ ਕੱਪੜੇ ਅਤੇ ਉਪਕਰਣ ਖਰੀਦੇ ਜਾਣਗੇ।
ਇਨ੍ਹਾਂ ’ਚ ਲੱਤਾਂ ਨੂੰ ਢਕਣ ਵਾਲੇ ਸੁਰੱਖਿਆ ਕਵਰ, ਸਲੀਪਿੰਗ ਬੈਗ, ਬਰਫੀਲੇ ਮੌਸਮ ਲਈ ਐਨਕਾਂ, ਬੂਟ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਵਿਕਸਤ ਬੇਹੱਦ ਠੰਢ ਵਾਲੇ ਮੌਸਮ ਦੇ ਕੱਪੜੇ (ਹਿੰਮਸੁਰੱਖਿਆ ਬ੍ਰਾਂਡ), ਗਰਮੀ ਰੋਕਣ ਵਾਲੀਆਂ ਚਟਾਈਆਂ, ਬੈਗ, ਦਸਤਾਨੇ, ਤੰਬੂ, ਥਰਮਲ ਇਨਸੋਲ, ਕੰਬਲ ਅਤੇ ਬਚਾਅ ਬੈਗ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਸਾਮਾਨ ਪਿਛਲੇ ਸਾਲ ਤੋਂ ਹੀ ਅਸਥਾਈ ਆਪ੍ਰੇਸ਼ਨ ਟਿਕਾਣਿਆਂ (ਟੀ. ਓ. ਬੀ.) ’ਤੇ ਤਾਇਨਾਤ ਜਵਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਸੀ। ਹਾਲਾਂਕਿ, ਗ੍ਰਹਿ ਮੰਤਰਾਲਾ ਨੇ ਜੁਲਾਈ ’ਚ ਸੀ. ਆਰ. ਪੀ. ਐੱਫ. ਦੇ ਉਸ ਪ੍ਰਸਤਾਵ ਨੂੰ ‘ਪੂਰਨ ਤੌਰ ’ਤੇ ਮਨਜ਼ੂਰੀ’ ਦੇ ਦਿੱਤੀ, ਜਿਸ ’ਚ ਇਨ੍ਹਾਂ ਵਸਤਾਂ ਦੀ ਖਰੀਦ ਦੀ ਬੇਨਤੀ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ CM ਫੜਨਵੀਸ ਤੋਂ IAS ਤੁਕਾਰਾਮ ਮੁੰਡੇ ਦੀ 'ਸੁਰੱਖਿਆ' ਕਰਨ ਦੀ ਕੀਤੀ ਅਪੀਲ
NEXT STORY