ਨਵੀਂ ਦਿੱਲੀ-ਭੂਪੇਸ਼ ਬਘੇਲ ਛੱਤੀਸਗੜ੍ਹ 'ਚ 15 ਸਾਲਾਂ ਬਾਅਦ ਸੱਤਾ 'ਚ ਵਾਪਸ ਆਏ ਹਨ, ਜਿਨ੍ਹਾਂ ਨੂੰ ਕਾਂਗਰਸ ਵਿਧਾਇਕ ਦਲਾਂ ਨੇ ਅੱਜ ਨੇਤਾ ਚੁਣ ਲਿਆ ਹੈ। ਭੂਪੇਸ਼ ਬਘੇਲ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਾਰਟੀ ਨੇ ਕੇਂਦਰੀ ਸੁਪਰਵਾਇਜ਼ਰ ਮਲਿਕ ਅਰਜੁਨ ਖੜਗੇ ਅਤੇ ਸੂਬੇ ਦੇ ਮੁੱਖੀ ਪੀ. ਐੱਸ. ਪੂਨੀਆ ਦੀ ਮੌਜੂਦਗੀ ਦੌਰਾਨ ਕਾਂਗਰਸ ਦਫਤਰ 'ਚ ਹੋਈ ਬੈਠਕ 'ਚ ਬਘੇਲ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਬੈਠਕ 'ਚ ਭੇਜਿਆ ਗਿਆ ਲਿਫਾਫਾ ਖੋਲਿਆ ਗਿਆ, ਜਿਸ 'ਚ ਭੂਪੇਸ਼ ਬਘੇਲ ਦਾ ਨਾਂ ਸੀ।

ਭੂਪੇਸ਼ ਬਘੇਲ ਨੂੰ ਇਸ ਤੋਂ ਬਾਅਦ ਵਿਧਾਇਕ ਦਲ ਨੇ ਰਸਮੀ ਰੂਪ ਤੋਂ ਨੇਤਾ ਚੁਣ ਲਿਆ। ਬਘੇਲ ਸੂਬੇ ਦਾ ਤੀਸਰਾ ਅਤੇ ਕਾਂਗਰਸ ਦੇ ਦੂਜੇ ਮੁੱਖ ਮੰਤਰੀ ਹੋਣਗੇ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਛੱਤੀਸਗੜ੍ਹ ਦੇ ਸਾਰੇ ਸੀ. ਐੱਮ. ਦਾਅਵੇਦਾਰਾਂ ਟੀ. ਐੱਸ. ਸਿੰਘ ਦੇਵ, ਤਾਮਰਧਵਜ ਸਾਹੂ ਅਤੇ ਚਰਣ ਦਾਸ ਮਹੰਤ ਦੇ ਨਾਲ ਤਸਵੀਰ ਜਾਰੀ ਕੀਤੀ ਸੀ।

ਜਿਓਤਿਰਦਿਤਿਆ ਸਿੰਧੀਆ ਦੇ ਨਿਵਾਸ ’ਤੇ ਪਹੁੰਚੇ ਸਮਰਥਕ, ਕੀਤਾ ਹੰਗਾਮਾ
NEXT STORY